PAK vs NZ

PAK vs NZ: ਪਾਕਿਸਤਾਨ ਨੂੰ 41 ਓਵਰਾਂ ‘ਚ 342 ਦੌੜਾਂ ਦਾ ਟੀਚਾ ਮਿਲਿਆ

ਚੰਡੀਗੜ੍ਹ, 04 ਨਵੰਬਰ 2023: (PAK vs NZ) ਪਾਕਿਸਤਾਨ ਨੂੰ ਬੈਂਗਲੁਰੂ ‘ਚ ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੇ ਵਿਸ਼ਵ ਕੱਪ ਮੈਚ ‘ਚ ਜਿੱਤ ਲਈ 41 ਓਵਰਾਂ ‘ਚ 342 ਦੌੜਾਂ ਦਾ ਟੀਚਾ ਮਿਲਿਆ ਹੈ। ਨਿਊਜ਼ੀਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 6 ਵਿਕਟਾਂ ‘ਤੇ 401 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਪਾਕਿਸਤਾਨ ਨੇ 21.3 ਓਵਰਾਂ ‘ਚ 1 ਵਿਕਟ ‘ਤੇ 160 ਦੌੜਾਂ ਬਣਾ ਲਈਆਂ ਸਨ। ਇੱਥੇ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ।

ਫਖਰ ਜ਼ਮਾਨ ਨੇ ਸੈਂਕੜਾ ਜੜਿਆ ਹੈ, ਜਦਕਿ ਬਾਬਰ ਆਜ਼ਮ ਪੰਜਾਹ ਦੇ ਨੇੜੇ ਹਨ। ਫਖਰ ਨੇ 69 ਗੇਂਦਾਂ ‘ਤੇ 106 ਦੌੜਾਂ ਬਣਾਈਆਂ। ਉਸ ਨੇ 7 ਚੌਕੇ ਅਤੇ 9 ਛੱਕੇ ਲਗਾਏ ਹਨ। ਅਬਦੁੱਲਾ ਸ਼ਫੀਕ 4 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਟਿਮ ਸਾਊਦੀ ਨੇ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਕਰਵਾਇਆ।

Scroll to Top