ਚੰਡੀਗੜ੍ਹ, 18 ਅਕਤੂਬਰ 2024: (PAK vs ENG Test Match Live) ਮੁਲਤਾਨ ‘ਚ ਖੇਡੇ ਗਏ ਦੂਜੇ ਟੈਸਟ ‘ਚ ਪਾਕਿਸਤਾਨ (Pakistan) ਨੇ ਇੰਗਲੈਂਡ ਨੂੰ 152 ਦੌੜਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 366 ਦੌੜਾਂ ਬਣਾਈਆਂ ਸਨ। ਇਸਦੇ ਜਵਾਬ ‘ਚ ਇੰਗਲੈਂਡ (England) ਦੀ ਪਹਿਲੀ ਪਾਰੀ 291 ਦੌੜਾਂ ‘ਤੇ ਸਿਮਟ ਗਈ। ਖ਼ਾਸ ਗੱਲ ਇਹ ਹੈ ਕਿ ਪਾਕਿਸਤਾਨ ਨੇ ਆਪਣੀ ਆਪਣੀ ਧਰਤੀ ‘ਤੇ 44 ਮਹੀਨਿਆਂ ਯਾਨੀ 1,338 ਦਿਨਾਂ ਬਾਅਦ ਘਰੇਲੂ ਟੈਸਟ ਮੈਚ ਜਿੱਤਿਆ ਹੈ|
ਮੈਚ ‘ਚ ਪਾਕਿਸਤਾਨ (Pakistan) ਨੇ 75 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਪਾਕਿਸਤਾਨ ਨੇ ਆਪਣੀ ਦੂਜੀ ਪਾਰੀ ‘ਚ 221 ਦੌੜਾਂ ਬਣਾਈਆਂ ਅਤੇ 296 ਦੌੜਾਂ ਦੀ ਲੀਡ ਲੈ ਲਈ ਸੀ । 297 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਦੂਜੀ ਪਾਰੀ 144 ਦੌੜਾਂ ‘ਤੇ ਹੀ ਸਿਮਟ ਗਈ। ਇਸ ਟੈਸਟ ਲਈ ਟੀਮ ‘ਚ ਸ਼ਾਮਲ ਸਪਿੰਨਰ ਨੋਮਾਨ ਅਲੀ ਨੇ ਦੂਜੀ ਪਾਰੀ ਵਿੱਚ ਅੱਠ ਵਿਕਟਾਂ ਲਈਆਂ। ਉਸ ਨੇ ਮੈਚ ‘ਚ ਕੁੱਲ 11 ਵਿਕਟਾਂ ਲੈ ਕੇ ਆਪਣੀ ਉਪਯੋਗਤਾ ਸਾਬਤ ਕੀਤੀ | ਇਸ ਦੇ ਨਾਲ ਹੀ ਪਾਕਿਸਤਾਨ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।
Read More: Chandigarh: CTU ਬੱਸ ਦੇ ਗੇਟ ‘ਤੇ ਲਟਕੀ ਸਵਾਰੀ, ਰੋਕਣ ਦੀ ਬਜਾਏ ਭਜਾਈ ਬੱਸ
ਦੂਜੀ ਪਾਰੀ ‘ਚ ਪਾਕਿਸਤਾਨ (Pakistan) ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਲਮਾਨ ਆਗਾ ਨੇ 89 ਗੇਂਦਾਂ ’ਤੇ 63 ਦੌੜਾਂ ਬਣਾਈਆਂ। ਸਾਊਦ ਸ਼ਕੀਲ ਦੂਜੀ ਪਾਰੀ ‘ਚ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਧ ਸਕੋਰਰ ਰਹੇ। ਉਨ੍ਹਾਂ ਨੇ 51 ਗੇਂਦਾਂ ਦਾ ਸਾਹਮਣਾ ਕਰਦਿਆਂ 31 ਦੌੜਾਂ ਬਣਾਈਆਂ। ਇੰਗਲੈਂਡ ਲਈ ਸ਼ੋਏਬ ਸ਼ਕੀਲ ਨੇ ਦੂਜੀ ਪਾਰੀ ‘ਚ 4 ਅਤੇ ਜੈਕ ਲੀਚ ਨੇ 3 ਵਿਕਟਾਂ ਲਈਆਂ।