PAK ਬਨਾਮ BAN

PAK ਬਨਾਮ BAN: ਬੰਗਲਾਦੇਸ਼ ਤੇ ਪਾਕਿਸਤਾਨ ਵਿਚਾਲੇ ਅੱਜ ਦੂਜਾ ਟੀ-20 ਮੈਚ, ਪਾਕਿਸਤਾਨ ਨੂੰ ਜਿੱਤ ਦੀ ਤਲਾਸ਼

ਸਪੋਰਟਸ, 22 ਜੁਲਾਈ 2025: PAK ਬਨਾਮ BAN T20: ਮੇਜ਼ਬਾਨ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਮੀਰਪੁਰ, ਢਾਕਾ ‘ਚ ਖੇਡਿਆ ਜਾਵੇਗਾ। ਇਹ ਟੀ-20 ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਇਸ ਸੀਰੀਜ਼ ਦੇ ਪਹਿਲੇ ਟੀ-20 ਮੈਚ ‘ਚ ਮੇਜ਼ਬਾਨ ਬੰਗਲਾਦੇਸ਼ ਕ੍ਰਿਕਟ ਟੀਮ ਨੇ 27 ਗੇਂਦਾਂ ਬਾਕੀ ਰਹਿੰਦਿਆਂ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਸੀ।

ਉਸ ਮੈਚ ‘ਚ ਪਾਕਿਸਤਾਨ ਟੀਮ ਕੁੱਲ 110 ਦੌੜਾਂ ‘ਤੇ ਸਿਮਟ ਗਈ ਸੀ ਅਤੇ ਬਾਅਦ ‘ਚ ਉਨ੍ਹਾਂ ਦੀ ਟੀਮ ਪ੍ਰਬੰਧਨ ਨੇ ਮੀਰਪੁਰ ਦੀ ਪਿੱਚ ਦੀ ਵੀ ਕਾਫ਼ੀ ਆਲੋਚਨਾ ਕੀਤੀ ਸੀ। ਅੱਜ ਇੱਕ ਵਾਰ ਫਿਰ ਮੈਚ ਉਸੇ ਮੈਦਾਨ ‘ਤੇ ਹੋਣ ਜਾ ਰਿਹਾ ਹੈ। ਇਸ ਵੇਲੇ ਬੰਗਲਾਦੇਸ਼ ਕੋਲ ਲੜੀ ‘ਚ 1-0 ਦੀ ਬੜ੍ਹਤ ਹੈ ਅਤੇ ਜੇਕਰ ਪਾਕਿਸਤਾਨ ਅੱਜ ਦਾ ਮੈਚ ਹਾਰ ਜਾਂਦਾ ਹੈ ਤਾਂ ਪਾਕਿਸਤਾਨ ਸੀਰੀਜ਼ ਗੁਆ ਦੇਵੇਗਾ।

ਪਾਕਿਸਤਾਨ ਟੀ-20 ਟੀਮ ਦੀ ਅਗਵਾਈ ਸਲਮਾਨ ਅਲੀ ਆਗਾ ਕਰ ਰਹੇ ਹਨ। ਜਦੋਂ ਕਿ ਮੇਜ਼ਬਾਨ ਬੰਗਲਾਦੇਸ਼ ਟੀ-20 ਟੀਮ ਦੇ ਕਪਤਾਨ ਲਿਟਨ ਦਾਸ ਹਨ। ਟੀ-20 ਇਤਿਹਾਸ ‘ਚ ਹੁਣ ਤੱਕ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ 23 ਮੈਚ ਖੇਡੇ ਗਏ ਹਨ। ਪਾਕਿਸਤਾਨ ਕ੍ਰਿਕਟ ਟੀਮ ਨੇ ਇਨ੍ਹਾਂ ‘ਚੋਂ 19 ਮੈਚ ਜਿੱਤੇ ਹਨ। ਬੰਗਲਾਦੇਸ਼ ਕ੍ਰਿਕਟ ਟੀਮ ਨੇ 4 ਮੈਚ ਜਿੱਤੇ ਹਨ।

ਬੰਗਲਾਦੇਸ਼ ਦੀਆਂ ਚਾਰ ਜਿੱਤਾਂ ‘ਚੋਂ 3 ਆਪਣੇ ਘਰੇਲੂ ਮੈਦਾਨ ‘ਤੇ ਹੋਈਆਂ ਹਨ। ਮੀਰਪੁਰ ਦੇ ਮੈਦਾਨ ਦੀ ਗੱਲ ਕਰੀਏ ਤਾਂ ਇੱਥੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 8 ਮੈਚ ਖੇਡੇ ਗਏ ਹਨ, ਜਿਸ ‘ਚ ਪਾਕਿਸਤਾਨ ਦੀ ਟੀਮ ਨੇ 5 ਮੈਚ ਜਿੱਤੇ ਹਨ, ਜਦੋਂ ਕਿ ਮੇਜ਼ਬਾਨ ਬੰਗਲਾਦੇਸ਼ ਇਸ ਵਿਸ਼ੇਸ਼ ਮੈਦਾਨ ‘ਤੇ ਪਾਕਿਸਤਾਨ ਨੂੰ ਸਿਰਫ਼ ਤਿੰਨ ਮੈਚਾਂ ‘ਚ ਹਰਾਉਣ ‘ਚ ਸਫਲ ਰਿਹਾ ਹੈ।

ਮੁਹਿੰਮ ‘ਚ ਆਈ ਪਾਕਿਸਤਾਨੀ ਟੀ-20 ਟੀਮ ਅਤੇ ਮੇਜ਼ਬਾਨ ਬੰਗਲਾਦੇਸ਼ੀ ਟੀ-20 ਟੀਮ ਵਿਚਕਾਰ ਦੂਜਾ ਟੀ-20 ਮੈਚ ਅੱਜ ਢਾਕਾ ਦੇ ਮੀਰਪੁਰ ਦੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਸੀਰੀਜ਼ ਦਾ ਪਹਿਲਾ ਟੀ-20 ਮੈਚ ਵੀ ਇਸੇ ਮੈਦਾਨ ‘ਤੇ ਖੇਡਿਆ ਗਿਆ ਸੀ ਅਤੇ ਉਸ ਮੈਚ ਦੇ ਨਤੀਜੇ ਤੋਂ ਬਾਅਦ ਪਾਕਿਸਤਾਨੀ ਟੀਮ ਮੈਨੇਜਮੈਂਟ ਨੇ ਇੱਥੇ ਪਿੱਚ ਨੂੰ ਲੈ ਕੇ ਬਹੁਤ ਰੌਲਾ ਪਾਇਆ ਸੀ। ਦਰਅਸਲ, ਉਸ ਮੈਚ ਵਿੱਚ, ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ 19.3 ਓਵਰਾਂ ‘ਚ ਸਿਰਫ਼ 110 ਦੌੜਾਂ ‘ਤੇ ਸਿਮਟ ਗਈ। ਪਾਕਿਸਤਾਨ ਦੇ ਸਿਰਫ਼ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਪਾਰ ਕਰ ਸਕੇ।

ਮੀਰਪੁਰ ‘ਚ ਮੌਸਮ ਕਿਵੇਂ ਰਹੇਗਾ ?

ਇਸ ਟੀ-20 ਸੀਰੀਜ਼ ‘ਚ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਕਾਰ ਦੂਜਾ ਟੀ-20 ਮੈਚ ਅੱਜ ਮੀਰਪੁਰ (ਢਾਕਾ) ‘ਚ ਖੇਡਿਆ ਜਾਵੇਗਾ | ਅੱਜ ਮੀਰਪੁਰ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ 40 ਫੀਸਦੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜੋ ਮੈਚ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇੱਥੇ ਨਮੀ ਵੀ ਬਹੁਤ ਜ਼ਿਆਦਾ ਰਹਿਣ ਵਾਲੀ ਹੈ, ਇਸ ਲਈ ਦੋਵੇਂ ਟੀਮਾਂ ਬਾਅਦ ਵਿੱਚ ਬੱਲੇਬਾਜ਼ੀ ਕਰਨਾ ਪਸੰਦ ਕਰਨਗੀਆਂ। ਅੱਜ ਮੀਰਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ।

Read More: PAK ਬਨਾਮ BAN: ਬੰਗਲਾਦੇਸ਼ ਨੇ ਪਹਿਲੇ ਟੀ-20 ‘ਚ ਪਾਕਿਸਤਾਨ ਦਿੱਤੀ ਕਰਾਰੀ ਹਾਰ

Scroll to Top