ਪਾਕਿ ਮਾਡਲ ਨੇ ਮੰਗੀ ਮੁਆਫੀ : ਕਿਹਾ, ਮੈਂ ਸਿੱਖ ਧਰਮ ਦਾ ਇਤਿਹਾਸ ਜਾਨਣ ਗਈ ਸੀ

model

ਚੰਡੀਗੜ੍ਹ 30 ਨਵੰਬਰ 2021 : ਪਾਕਿਸਤਾਨੀ ਮਾਡਲ ਸਵਾਲਾ ਲਾਲਾ ਨੇ ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਫੋਟੋਸ਼ੂਟ ਕਰਵਾਉਣ ਲਈ ਮੁਆਫੀ ਮੰਗੀ ਹੈ। ਉਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ‘ਸੌਰੀ’ ਦੀ ਫੋਟੋ ਪੋਸਟ ਕੀਤੀ ਹੈ। ਇਤਰਾਜ਼ਯੋਗ ਫੋਟੋ ਡਿਲੀਟ ਕਰਨ ਤੋਂ ਬਾਅਦ ਮਾਡਲ ਲਾਲਾ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਗਈ ਸੀ। ਜੇਕਰ ਉਸ ਦੀ ਫੋਟੋ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੀ ਹੈ।
ਲਾਹੌਰ ਦੀ ਮਾਡਲ ਸਵਾਲਾ ਲਾਲਾ ਨੇ ਕਿਹਾ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਮੈਂ ਉੱਥੇ ਲੋਕਾਂ ਨੂੰ ਫੋਟੋਆਂ ਖਿਚਵਾਉਂਦੇ ਦੇਖਿਆ, ਜਿਨ੍ਹਾਂ ਵਿੱਚ ਬਹੁਤ ਸਾਰੇ ਸਿੱਖ ਵੀ ਸ਼ਾਮਲ ਸਨ, ਇਸ ਲਈ ਮੈਂ ਵੀ ਫੋਟੋ ਖਿੱਚਵਾ ਲਈਆਂ। ਇਹ ਤਸਵੀਰਾਂ ਵੀ ਉਸ ਥਾਂ ਦੀਆਂ ਨਹੀਂ ਹਨ ਜਿੱਥੇ ਲੋਕ ਮੱਥਾ ਟੇਕਦੇ ਹਨ। ਉਸ ਨੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਇਸ ਦਾ ਖਿਆਲ ਰਖੇਗੀ।
ਇਸ ਮਾਮਲੇ ‘ਚ ਸਟੋਰ ਮੰਨਤ ਕਲੌਥਿੰਗ ਅਤੇ ਮਾਡਲ ਸਵਾਲਾ ਲਾਲਾ ਦਾ ਕਹਿਣਾ ਹੈ ਕਿ ਇਹ ਕਿਸੇ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਹਾਲਾਂਕਿ, ਮੰਨਤ ਕਲੋਥਿੰਗ ਨੇ ਬਾਅਦ ਵਿੱਚ ਮਾਡਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟਸ ‘ਤੇ 50% ਤੱਕ ਦੀ ਛੋਟ ਦੇ ਲੇਬਲ ਨਾਲ ਪੋਸਟ ਕੀਤਾ। ਇਸ ਦੇ ਨਾਲ ਹੀ ਦੂਸਰਿਆਂ ਨੂੰ ਦੇਖ ਕੇ ਫੋਟੋ ਖਿਚਵਾਉਣ ਤੋਂ ਬਾਅਦ ਵਾਲੀ ਮਾਡਲ ਦੀ ਗੱਲ ਨੂੰ ਝੂਠ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਉਸਨੇ ਸਿਰ ਢੱਕ ਕੇ ਸਭਿਅਕ ਤਰੀਕੇ ਨਾਲ ਫੋਟੋ ਖਿਚਵਾਉਣੀ ਸੀ ਨਾ ਕਿ ਮਾਡਲਿੰਗ। ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਖੇ ਪਾਕਿ ਮਾਡਲ ਦੇ ਫੋਟੋਸ਼ੂਟ ‘ਤੇ ਪੋਸਟ ਕੀਤੇ ਗਏ ਮੰਨਤ ਕੱਪੜੇ ਸਟੋਰ ਦੇ ਪੇਜ ਨੂੰ ਡੀ-ਐਕਟੀਵੇਟ ਕਰ ਦਿੱਤਾ ਗਿਆ ਹੈ। ਹਾਲਾਂਕਿ, ਸਟੋਰ ਦਾ ਯੂਐਸਏ ਪੇਜ ਮੰਨਤ ਯੂਐਸਏ ਨਾਮ ਨਾਲ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸਟੋਰ ਨੇ ਇਨ੍ਹਾਂ ਤਸਵੀਰਾਂ ਨੂੰ ਹਟਾ ਦਿੱਤਾ ਸੀ।
ਮਾਡਲ ਦੇ ਫੋਟੋਸ਼ੂਟ ਦਾ ਪਤਾ ਲੱਗਦਿਆਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪਾਕਿਸਤਾਨੀ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਸੀ।ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਇੱਕ ਮੰਤਰੀ ਨੇ ਤੁਰੰਤ ਸਟੋਰ ਅਤੇ ਮਾਡਲ ਨੂੰ ਤਾੜਨਾ ਕੀਤੀ ਅਤੇ ਮੁਆਫੀ ਮੰਗਣ ਲਈ ਕਿਹਾ। ਹਾਲਾਂਕਿ, ਦਿੱਲੀ ਕਮੇਟੀ ਨੇ ਇਸ ਮਾਮਲੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਪਾਕਿ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਦਬਾਅ ਬਣਾਇਆ ਜਾਵੇ ਕਿ ਸ੍ਰੀ ਕਰਤਾਰਪੁਰ ਸਾਹਿਬ ਪਿਕਨਿਕ ਸਪਾਟ ਨਾ ਬਣੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।