ਚੰਡੀਗੜ੍ਹ, 22 ਅਪ੍ਰੈਲ 2025: Pahalgam Terror Attack News: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ‘ਚ ਮੰਗਲਵਾਰ ਨੂੰ ਹੋਏ ਅੱ.ਤ.ਵਾ.ਦੀ ਹਮਲੇ ਦਾ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਇੰਨਾ ਭਿਆਨਕ ਹੈ ਕਿ ਅਸੀਂ ਤੁਹਾਨੂੰ ਇਹ ਨਹੀਂ ਦਿਖਾ ਸਕਦੇ ਪਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਵੀਡੀਓ ‘ਚ ਕੀ ਕਿਹਾ ਗਿਆ ਹੈ। ਇੱਕ ਔਰਤ ਰੋ ਰਹੀ ਹੈ ਅਤੇ ਮੱਦਦ ਮੰਗ ਰਹੀ ਹੈ। ਉਹ ਉੱਥੇ ਮੌਜੂਦ ਇੱਕ ਸਥਾਨਕ ਵਿਅਕਤੀ ਨੂੰ ਦੱਸ ਰਹੀ ਹੈ ਕਿ ਹਮਲਾਵਰ ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਗੋਲੀ ਮਾਰ ਰਹੇ ਸਨ।
ਲੜਕੀ ਦੱਸ ਰਹੀ ਹੈ ਕਿ ਮੈਂ ਤੇ ਮੇਰਾ ਪਤੀ ਇੱਥੇ ਬੈਠੇ ਭੇਲ ਖਾ ਰਹੇ ਸੀ। ਇਸ ਦੌਰਾਨ ਅੱ.ਤ.ਵਾ.ਦੀ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਮੁਸਲਮਾਨ ਨਹੀਂ ਲੱਗਦਾ, ਉਸਨੂੰ ਮਾਰ ਦਿਓ ਅਤੇ ਉਹ ਮੇਰੇ ਪਤੀ ਨੂੰ ਗੋਲੀ ਮਾਰ ਦਿੰਦੇ ਹਨ। ਇੱਕ ਹੋਰ ਔਰਤ ਇਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ, ਮੇਰੇ ਪਤੀ ਨੂੰ ਬਚਾਓ…ਉਹ ਉੱਥੇ ਪਿਆ ਹੈ। ਇੱਕ ਹੋਰ ਔਰਤ ਆਪਣੇ ਪਤੀ ਨੂੰ ਕੁਰਸੀ ‘ਤੇ ਬਿਠਾ ਕੇ ਕਹਿੰਦੀ ਦਿਖਾਈ ਦੇ ਰਹੀ ਹੈ, ਕਿਰਪਾ ਕਰਕੇ ਮੇਰੀ ਮਦਦ ਕਰੋ। ਉਨ੍ਹਾਂ ਨੂੰ ਗੋਲੀ ਮਾਰ ਲੱਗੀ ਹੈ |
ਵੀਡੀਓ ‘ਚ ਇੱਕ ਹੋਰ ਔਰਤ ਇਹ ਕਹਿ ਰਹੀ ਹੈ, ਕੋਈ ਮੇਰੇ ਪੁੱਤਰ ਨੂੰ ਬਚਾਓ। ਇਸ ‘ਤੇ ਸਥਾਨਕ ਵਿਅਕਤੀ ਪੁੱਛਦਾ ਹੈ ਕਿ ਤੁਹਾਡਾ ਪੁੱਤਰ ਕਿੱਥੇ ਹੈ। ਔਰਤ ਘਾਹ ਵਾਲੇ ਖੇਤ ਵੱਲ ਇਸ਼ਾਰਾ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਹ ਉੱਥੇ ਹੈ। ਇਸ ‘ਤੇ ਸਥਾਨਕ ਕਹਿੰਦਾ ਹੈ, ਚਿੰਤਾ ਨਾ ਕਰੋ, ਅਸੀਂ ਤੁਹਾਡੀ ਮਦਦ ਲਈ ਹਾਂ।
ਇਸ ਹਮਲੇ ‘ਚ ਮਮ੍ਰਿਤਕ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ ਅਤੇ ਜ਼ਖਮੀਆਂ ਦੇ ਨਾਮ ਵਿਨੋ ਭੱਟ, ਗੁਜਰਾਤ, ਐਸ ਬਾਲਾਚੰਦਰੂ, ਮਹਾਰਾਸ਼ਟਰ, ਅਭਿਜਵਨ ਰਾਓ, ਕਰਨਾਟਕ, ਸੰਤਰੂ, ਤਾਮਿਲਨਾਡੂ, ਸਹਸੀ ਕੁਮਾਰੀ, ਉੜੀਸਾ, ਡਾ. ਪਰਮੇਸ਼ਵਰ, ਮਾਨਿਕ ਪਾਟਿਲ ਅਤੇ ਰਿਨੋ ਪਾਂਡੇ ਹਨ|
ਹਮਲੇ ‘ਚ 2 ਲੋਕਾਂ ਦੀ ਮੌਤ ਅਤੇ 7 ਹੋਰ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲਾਂ ਦੀ ਇੱਕ ਟੀਮ ਨੂੰ ਇਲਾਕੇ (Pahalgam) ‘ਚ ਭੇਜਿਆ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣਨ ਤੋਂ ਤੁਰੰਤ ਬਾਅਦ, ਸੁਰੱਖਿਆ ਬਲਾਂ ਨੂੰ ਬੈਸਰਨ ਖੇਤਰ ਵੱਲ ਭੇਜਿਆ ਗਿਆ, ਜੋ ਕਿ ਇੱਕ ਗੈਰ-ਮੋਟਰੇਬਲ ਖੇਤਰ ਹੈ। ਘਟਨਾ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ। ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪਹਿਲਗਾਮ ਸੈਲਾਨੀਆਂ ਨਾਲ ਭਰਿਆ ਹੋਇਆ ਸੀ।
Read More: