ਸ਼੍ਰੀਨਗਰ, 23 ਅਪ੍ਰੈਲ 2025: Pahalgam News: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱ.ਤ.ਵਾ.ਦੀ ਹਮਲੇ ਤੋਂ ਪੂਰਾ ਦੇਸ਼ ਗੁੱਸੇ ‘ਚ ਹੈ। ਸੁਰੱਖਿਆ ਏਜੰਸੀਆਂ ਅੱ.ਤ.ਵਾ.ਦੀ.ਆਂ ਦੀ ਭਾਲ ‘ਚ ਰੁੱਝੀਆਂ ਹੋਈਆਂ ਹਨ। ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਅੱ.ਤ.ਵਾ.ਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਹਮਲੇ ਬਾਰੇ ਇੱਕ ਨਵਾਂ ਅਪਡੇਟ ਆਇਆ ਹੈ। ਹੁਣ ਤੱਕ ਚਾਰ ਅੱ.ਤ.ਵਾ.ਦੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਨੇ ਹਮਲਾ ਕਰਨ ਵਾਲੇ ਤਿੰਨ ਅੱ.ਤ.ਵਾ.ਦੀਆਂ ਦੇ ਸਕੈੱਚ ਵੀ ਜਾਰੀ ਕੀਤੇ ਹਨ।
ਮੰਗਲਵਾਰ ਨੂੰ ਬੈਸਰਨ ਘਾਟੀ (Pahalgam) ‘ਚ ਹੋਏ ਹਮਲੇ ‘ਚ 26 ਸੈਲਾਨੀ ਮਾਰੇ ਗਏ ਅਤੇ 17 ਹੋਰ ਜ਼ਖਮੀ ਹੋ ਗਏ। ਅੱ.ਤ.ਵਾ.ਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਬੁੱਧਵਾਰ ਸਵੇਰ ਤੋਂ ਹੀ ਫੌਜ, ਐਨਆਈਏ, ਪੁਲਿਸ ਅਤੇ ਹੋਰ ਏਜੰਸੀਆਂ ਅਲਰਟ ਮੋਡ ‘ਚ ਹਨ। ਡਰੋਨ ਅਤੇ ਹੈਲੀਕਾਪਟਰਾਂ ਰਾਹੀਂ ਹਰ ਇੰਚ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱ.ਤ.ਵਾ.ਦੀ.ਆਂ ਦੀ ਭਾਲ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਤੋਂ ਦਿੱਲੀ ਤੱਕ ਹਾਈ ਅਲਰਟ ਜਾਰੀ ਹੈ।
ਮੀਡੀਆ ਖ਼ਬਰਾਂ ਮੁਤਾਬਕ ਕਿ ਬੈਸਰਨ ਘਾਟੀ ‘ਚ ਹੋਏ ਹਮਲੇ ‘ਚ ਸ਼ਾਮਲ ਦੋ ਸਥਾਨਕ ਅੱ.ਤ.ਵਾ.ਦੀ.ਆਂ ਦੀ ਪਛਾਣ ਕਰ ਲਈ ਗਈ ਹੈ। ਦੋ ਪਾਕਿਸਤਾਨੀ ਅੱ.ਤ.ਵਾ.ਦੀ.ਆਂ ਦੀ ਵੀ ਪਛਾਣ ਕੀਤੀ ਹੈ।
Read More: ਜੰਮੂ-ਕਸ਼ਮੀਰ ਸਰਕਾਰ ਵੱਲੋਂ ਪਹਿਲਗਾਮ ਘਟਨਾ ‘ਚ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ