ਜੰਮੂ-ਕਸ਼ਮੀਰ, 22 ਅਪ੍ਰੈਲ 2025: Pahalgam terrorist attack: ਅੱਜ ਯਾਨੀ ਮੰਗਲਵਾਰ ਦੁਪਹਿਰ ਕਰੀਬ 3 ਵਜੇ ਦੱਖਣੀ ਕਸ਼ਮੀਰ ਦੇ ਪਹਿਲਗਾਮ ‘ਚ ਅੱ.ਤ.ਵਾ.ਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਹਮਲੇ ‘ਚ ਲਗਭਗ 26 ਜਣਿਆਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ।
ਇਨ੍ਹਾਂ ਮ੍ਰਿਤਕਾਂ ‘ਚ ਇੱਕ ਇਤਾਲਵੀ ਅਤੇ ਇੱਕ ਇਜ਼ਰਾਈਲੀ ਸੈਲਾਨੀ ਅਤੇ ਦੋ ਸਥਾਨਕ ਨਾਗਰਿਕ ਸ਼ਾਮਲ ਸਨ। ਬਾਕੀ ਸੈਲਾਨੀ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਉੜੀਸਾ ਤੋਂ ਹਨ।
ਇਹ ਘਟਨਾ ਮੰਗਲਵਾਰ ਦੁਪਹਿਰ ਪਹਿਲਗਾਮ (Pahalgam) ਦੀ ਬੈਸਰਨ ਘਾਟੀ ‘ਚ ਵਾਪਰੀ। ਮੀਡੀਆ ਰਿਪੋਰਟਾਂ ਅਨੁਸਾਰ, ਅੱ.ਤ.ਵਾ.ਦੀਆਂ ਨੇ ਇੱਕ ਸੈਲਾਨੀ ਤੋਂ ਉਸਦਾ ਨਾਮ ਪੁੱਛਿਆ ਅਤੇ ਫਿਰ ਉਸਦੇ ਸਿਰ ‘ਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਦੂਜੇ ਸੈਲਾਨੀਆਂ ‘ਤੇ ਗੋਲੀਬਾਰੀ ਕਰਦੇ ਹੋਏ ਭੱਜ ਗਏ। ਖ਼ਬਰਾਂ ਮੁਤਾਬਕ ਲਸ਼ਕਰ-ਏ-ਤੋਇਬਾ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪ੍ਰਸ਼ਾਸਨ ਨੇ ਅੱ.ਤ.ਵਾ.ਦੀ ਹਮਲੇ ‘ਚ ਇੱਕ ਦੀ ਮੌਤ ਦੀ ਰਿਪੋਰਟ ਦਿੱਤੀ ਸੀ, ਪਰ ਲਗਭਗ 4 ਘੰਟੇ ਬਾਅਦ ਨਿਊਜ਼ ਏਜੰਸੀ ਨੇ 26 ਜਣਿਆਂ ਮੌਤਾਂ ਦੀ ਰਿਪੋਰਟ ਦਿੱਤੀ। ਇਸ ਘਟਨਾ ‘ਚ 20 ਤੋਂ ਵੱਧ ਜਣੇ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪਹਿਲਗਾਮ ‘ਚ ਹਮਲਾ ਕੀਤੇ ਗਏ ਇਲਾਕੇ ਨੂੰ ਘੇਰ ਲਿਆ ਹੈ। ਹੈਲੀਕਾਪਟਰਾਂ ਤੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਤੋਂ ਸ਼੍ਰੀਨਗਰ ਪਹੁੰਚ ਗਏ ਹਨ। ਅਮਿਤ ਸ਼ਾਹ ਰਾਜ ਭਵਨ ਵਿਖੇ ਫੌਜ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰ ਰਹੇ ਹਨ।