ਸ਼੍ਰੀਨਗਰ, 23 ਅਪ੍ਰੈਲ 2025: Pahalgam attack News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਬੁੱਧਵਾਰ ਨੂੰ ਪੀਸੀਆਰ ਵਿਖੇ ਪਹਿਲਗਾਮ ਹਮਲੇ ‘ਚ ਮ੍ਰਿਤਕਾਂ ਦੇ ਤਾਬੂਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਸ਼ਮੀਰ ‘ਚ ਕਈ ਸਾਲਾਂ ‘ਚ ਆਮ ਨਾਗਰਿਕਾਂ ‘ਤੇ ਹੋਏ ਸਭ ਤੋਂ ਵੱਡੇ ਅੱ.ਤ.ਵਾ.ਦੀ ਹਮਲਿਆਂ ‘ਚੋਂ ਇੱਕ ਪਹਿਲਗਾਮ ਦੇ ਬੈਸਰਨ ਮੈਦਾਨ ‘ਚ ਘੱਟੋ-ਘੱਟ 26 ਜਣਿਆਂ ਦੀ ਜਾਨ ਚਲੀ ਗਈ। ਉਨ੍ਹਾਂ ‘ਚੋਂ ਜ਼ਿਆਦਾਤਰ ਸੈਲਾਨੀ ਸਨ।
ਕਸ਼ਮੀਰ ਦੇ ਪਹਿਲਗਾਮ (Pahalgam) ‘ਚ ਮੰਗਲਵਾਰ ਨੂੰ ਹੋਏ ਹਮਲੇ ‘ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਸ਼੍ਰੀਨਗਰ ਲਿਆਂਦੀਆਂ ਗਈਆਂ, ਜਿੱਥੇ ਅਧਿਕਾਰੀ ਪੁਲਿਸ ਕੰਟਰੋਲ ਰੂਮ ‘ਚ ਫੁੱਲ ਭੇਂਟ ਕੀਤੇ ਗਏ। ਇੱਕ ਅਧਿਕਾਰੀ ਨੇ ਕਿਹਾ, “ਸਾਨੂੰ 26 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ (ਬੁੱਧਵਾਰ ਸਵੇਰੇ) ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਸ੍ਰੀਨਗਰ ਲਿਆਂਦਾ ਗਿਆ ਸੀ। ਲਾਸ਼ਾਂ ਨੂੰ ਪੁਲਿਸ ਕੰਟਰੋਲ ਰੂਮ (ਪੀਸੀਆਰ) ਲਿਜਾਇਆ ਜਾਵੇਗਾ।”
ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ ਕਹਿਣਾ ਹੈ ਕਿ ਇਹ ਦੁਖਦਾਈ ਘਟਨਾ ਜਿੰਨੀ ਵੀ ਨਿੰਦਾ ਕੀਤੀ ਜਾ ਸਕਦੀ ਹੈ, ਉਂਨੀ ਹੀ ਘੱਟ ਹੈ| ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਮਾਂ ਆ ਗਿਆ ਹੈ ਕਿ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ ਜਿੱਥੋਂ ਅੱ.ਤ.ਵਾ.ਦ ਵਧ ਰਿਹਾ ਹੈ। ਪੀਓਕੇ ਨੂੰ ਭਾਰਤ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਇਹ ਸੁਨੇਹਾ ਮਿਲੇ ਕਿ ਦੇਸ਼ ‘ਚ ਇੱਕ ਸਮਰੱਥ ਸਰਕਾਰ ਹੈ। ਭਗਵਾਨ ਵੀ ਉਨ੍ਹਾਂ (ਹਮਲਾਵਰਾਂ) ਨੂੰ ਅਜਿਹੀਆਂ ਬੇਰਹਿਮ ਲਈ ਮੁਆਫ਼ ਨਹੀਂ ਕਰੇਗਾ। ਕਸ਼ਮੀਰ ਦੇ ਲੋਕਾਂ ਨੂੰ ਵੀ ਸੜਕਾਂ ‘ਤੇ ਨਿਕਲ ਕੇ ਇਸ ਘਟਨਾ ਵਿਰੁੱਧ ਇੱਕਜੁੱਟ ਹੋਣਾ ਪਵੇਗਾ ਕਿਉਂਕਿ ਉਨ੍ਹਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ।”
Read More: Pahalgam News: ਪਹਿਲਗਾਮ ਅੱ.ਤ.ਵਾ.ਦੀ ਹ.ਮ.ਲੇ ‘ਚ 2 ਵਿਦੇਸ਼ੀਆਂ ਸਮੇਤ 26 ਜਣਿਆਂ ਦੀ ਮੌ.ਤ