ਝੋਨੇ ਦੀ ਬਿਜਾਈ

10 ਜੂਨ ਤੋਂ ਸ਼ੁਰੂ ਹੋਵੇਗੀ ਪੰਜਾਬ ‘ਚ ਝੋਨੇ ਦੀ ਲਵਾਈ, ਸੂਬੇ ਨੂੰ ਚਾਰ ਜ਼ੋਨਾ ‘ਚ ਵੰਡਿਆ

ਚੰਡੀਗੜ੍ਹ 15 ਮਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਤੇ ਧਰਤੀ ਹੇਠਲੇ ਪਾਣੀ ਦੀ ਰਾਖੀ ਕਰਨਾ ਸਾਡਾ ਮੁੱਖ ਮਕਸਦ ਹੈ ਤੇ ਇਸੇ ਨੂੰ ਧਿਆਨ ‘ਚ ਰੱਖਦਿਆਂ ਅਸੀਂ ਝੋਨੇ ਦੇ ਸੀਜ਼ਨ (Paddy season) ਨਾਲ ਸਬੰਧਤ ਇੱਕ ਅਹਿਮ ਫੈਸਲਾ ਲਿਆ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ (Paddy) ਦੀ ਲਵਾਈ 10 ਜੂਨ ਤੋਂ ਸ਼ੁਰੂ ਹੋਵੇਗੀ |

ਸੂਬੇ ਭਰ ‘ਚ 4 ਜ਼ੋਨਾ ‘ਚ ਝੋਨੇ ਦੀ ਲਵਾਈ ਹੋਵੇਗੀ | ਸਿੱਧੀ ਬਿਜਾਈ ਕਰਨ ਵਾਲੇ ਨੂੰ 1500 ਰੁਪਏ ਪ੍ਰਤੀ ਏਕੜ ਸਬ-ਸਿਡੀ ਮਿਲੇਗੀ | ਇਨ੍ਹਾਂ ਵਿੱਚ ਜੋ ਸਰਹੱਦ ਕੋਲ ਤਾਰ ਦੇ ਪਾਰ ਵਾਲੇ ਖੇਤ ਹਨ, ਉਨ੍ਹਾਂ ਦੀ 10 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਨੂੰ ਬਿਜਲੀ ਦਿਨ ਵਿਚ ਦਿੱਤੀ ਜਾਵੇਗੀ | ਇਸਦੇ ਨਾਲ ਹੀ ਦੂਜੇ ਪੜਾਅ ਵਿੱਚ 16-18 ਜੂਨ ਤੋਂ 7 ਜ਼ਿਲ੍ਹਿਆਂ ‘ਚ ਝੋਨੇ ਲਵਾਈ ਹੋਵੇਗੀ ਜਿਨ੍ਹਾਂ ਵਿੱਚ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ,ਗੁਰਦਸਪੂਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਸ਼ਾਮਲ ਹਨ |

ਤੀਜੇ ਪੜਾਅ ਵਿੱਚ 19 ਜੂਨ ਮੋਹਾਲੀ, ਰੋਪੜ , ਕਪੂਰਥਲਾ, ਲੁਧਿਆਣਾ, ਫਾਜਲਿਕਾ, ਬਠਿੰਡਾ ਅਤੇ ਅੰਮ੍ਰਿਤਸਰ ‘ਚ ਝੋਨੇ ਲਵਾਈ ਹੋਵੇਗੀ | ਚੌਥੇ ਪੜਾਅ ਵਿੱਚ 21 ਤੋਂ ਪਟਿਆਲਾ, ਜਲੰਧਰ, ਮੁਕਤਸਰ ਸਾਹਿਬ, ਸੰਗਰੂਰ,ਹੁਸ਼ਿਆਰਪੁਰ, ਮਲੇਰਕੋਟਲਾ, ਬਰਨਾਲਾ ਅਤੇ ਮਾਨਸਾ ‘ਚ ਝੋਨੇ (Paddy) ਲਵਾਈ ਸ਼ੁਰੂ ਹੋਵੇਗੀ |

Scroll to Top