Asaduddin Owaisi

Owaisi: ਅਸਦੁਦੀਨ ਓਵੈਸੀ ਨੇ ਲੋਕ ਸਭਾ ‘ਚ ਸਹੁੰ ਚੁੱਕਣ ਵੇਲੇ ਲਗਾਇਆ ਫਿਲੀਸਤੀਨ ਦਾ ਨਾਅਰਾ, ਸੋਸ਼ਲ ਮੀਡੀਆ ‘ਤੇ ਹੋਇਆ ਵਿਰੋਧ

ਚੰਡੀਗੜ 25 ਜੂਨ 2024: ਲੋਕ ਸਭਾ ‘ਚ ਦੂਜੇ ਦਿਨ ਦੀ ਕਾਰਵਾਈ ਦੌਰਾਨ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਜਾਰੀ ਹੈ। ਇਸ ਦੌਰਾਨ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਇਕ ਵਾਰ ਫਿਰ ਸੰਸਦ ਮੈਂਬਰ ਬਣੇ AIMIM ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਨੇ ਲੋਕ ਸਭਾ ‘ਚ ਆਪਣੀ ਸਹੁੰ ਚੁੱਕਣ ਵੇਲੇ ਨਾਅਰਾ ਲਗਾਉਣ ‘ਤੇ ਵਿਵਾਦਾਂ ‘ਚ ਘਿਰ ਗਏ | ਉਨ੍ਹਾਂ ਨੇ ਸਹੁੰ ਚੁੱਕਣ ਦੇ ਆਖਰੀ ਸਮੇਂ ‘ਚ ਓਵੈਸੀ ਨੇ ਕਿਹਾ, “ਜੈ ਭੀਮ, ਜੈ ਮੀਮ, ਜੈ ਤੇਲੰਗਾਨਾ, ਜੈ ਫਿਲੀਸਤੀਨ, ਤਕਬੀਰ ਅੱਲ੍ਹਾ-ਹੂ-ਅਕਬਰ।”

ਓਵੈਸੀ (Asaduddin Owaisi) ਵੱਲੋਂ ਜੈ ਫਿਲੀਸਤੀਨ ਦਾ ਨਾਅਰਾ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ, ਇੱਕ ਯੂਜ਼ਰਸ ਦਾ ਕਹਿਣਾ ਹੈ ਕਿ ਤੁਹਾਨੂੰ ਭਾਰਤ ਨੇ ਵੋਟ ਦਿੱਤਾ ਹੈ, ਫਿਲੀਸਤੀਨ ਨਹੀਂ | ਇਸਦੇ ਨਾਲ ਹੀ ਹੋਰ ਯੂਜ਼ਰਸ ਨੇ ਵੀ ਇਸ ਦੀ ਆਲੋਚਨਾ ਕੀਤੀ ਹੈ | ਇਸ ਬਿਆਨ ਬਾਰੇ ਓਵੈਸੀ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, “ਜੋ ਮੈਂ ਕਿਹਾ, ਉਹ ਤੁਹਾਡੇ ਸਾਹਮਣੇ ਹੈ। ਹਰ ਕੋਈ ਬੋਲ ਰਿਹਾ ਹੈ। ਇਹ ਕਿਸ ਦੇ ਖ਼ਿਲਾਫ਼ ਹੈ? ਉਨ੍ਹਾਂ ਕਿਹਾ ਦੱਸੋ ਕਿ ਸੰਵਿਧਾਨ ਦੀ ਕਿਹੜੀ ਵਿਵਸਥਾ ਹੈ, ਜੋ ਲੋਕ ਵਿਰੋਧ ਕਰਦੇ ਹਨ |

Scroll to Top