ਸਾਊਦੀ ਅਰਬ, 17 ਨਵੰਬਰ 2025: Saudi Arabia Accident News: ਸੋਮਵਾਰ ਦੇਰ ਰਾਤ ਸਾਊਦੀ ਅਰਬ ‘ਚ ਇੱਕ ਦਰਦਨਾਕ ਸੜਕ ਹਾਦਸੇ ‘ਚ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮੱਕਾ ਤੋਂ ਮਦੀਨਾ ਜਾ ਰਹੀ ਉਨ੍ਹਾਂ ਦੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ‘ਚ ਲਗਭੱਗ 20 ਔਰਤਾਂ ਅਤੇ 11 ਬੱਚੇ ਸ਼ਾਮਲ ਸਨ।
ਮ੍ਰਿਤਕਾਂ ‘ਚੋਂ ਜ਼ਿਆਦਾਤਰ ਹੈਦਰਾਬਾਦ ਦੇ ਦੱਸੇ ਜਾ ਰਹੇ ਹਨ। ਇਹ ਹਾਦਸਾ ਭਾਰਤੀ ਮਿਆਰੀ ਸਮੇਂ (IST) ਮੁਤਾਬਕ ਮਦੀਨਾ ਤੋਂ ਲਗਭੱਗ 160 ਕਿਲੋਮੀਟਰ ਦੂਰ ਮੁਹਰਾਸ ਦੇ ਨੇੜੇ ਸਵੇਰੇ 1:30 ਵਜੇ ਵਾਪਰਿਆ। ਉਸ ਸਮੇਂ ਬਹੁਤ ਸਾਰੇ ਯਾਤਰੀ ਸੁੱਤੇ ਪਏ ਸਨ ਅਤੇ ਉਨ੍ਹਾਂ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ।
ਤੇਲੰਗਾਨਾ ਸਰਕਾਰ ਨੇ ਕਿਹਾ ਹੈ ਕਿ ਉਹ ਰਿਆਦ ‘ਚ ਭਾਰਤੀ ਦੂਤਾਵਾਸ ਦੇ ਸੰਪਰਕ ‘ਚ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰੇਵੰਤ ਰੈਡੀ ਨੇ ਦਿੱਲੀ ਦੇ ਅਧਿਕਾਰੀਆਂ ਨੂੰ ਪੀੜਤਾਂ ਦੀ ਪਛਾਣ ਕਰਨ ਅਤੇ ਹੋਰ ਰਸਮੀ ਕਾਰਵਾਈਆਂ ‘ਚ ਸਹਾਇਤਾ ਲਈ ਦੂਤਾਵਾਸ ਨਾਲ ਨੇੜਿਓਂ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹੈਦਰਾਬਾਦ ਦੇ ਕਈ ਯਾਤਰੀ ਸ਼ਾਮਲ
ਗਲਫ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਉਮਰਾਹ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਮੱਕਾ ਤੋਂ ਮਦੀਨਾ ਜਾ ਰਹੀ ਸੀ ਜਦੋਂ ਇਹ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ 1:30 ਵਜੇ ਦੇ ਕਰੀਬ ਮੁਹਰਾਸ ਜਾਂ ਮੁਫਰੀਅਤ ਖੇਤਰ ‘ਚ ਹੋਇਆ, ਜੋ ਕਿ ਮਦੀਨਾ ਤੋਂ ਲਗਭੱਗ 160 ਕਿਲੋਮੀਟਰ ਦੂਰ ਹੈ। ਹਾਦਸੇ ਸਮੇਂ ਬਹੁਤ ਸਾਰੇ ਯਾਤਰੀ ਸੁੱਤੇ ਪਏ ਸਨ। ਟੱਕਰ ਤੋਂ ਬਾਅਦ ਬੱਸ ‘ਚ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਨੂੰ ਬਚਣ ਦਾ ਸਮਾਂ ਨਹੀਂ ਮਿਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੀ ਪਛਾਣ ਕਰਨਾ ਮੁਸ਼ਕਿਲ ਹੈ। ਘੱਟੋ-ਘੱਟ 42 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ, ਜਿਨ੍ਹਾਂ ‘ਚ ਹੈਦਰਾਬਾਦ ਦੇ ਕਈ ਯਾਤਰੀ ਵੀ ਸ਼ਾਮਲ ਹਨ। ਮ੍ਰਿਤਕਾਂ ‘ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
Read More: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਧ.ਮਾ.ਕਾ, 12 ਜਣਿਆਂ ਦੀ ਗਈ ਜਾਨ



