July 2, 2024 8:55 pm
Bharat Sankalp Yatra

ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰਿਆਣਾ ‘ਚ 20 ਦਿਨ ਪੂਰੇ, 15 ਲੱਖ ਤੋਂ ਵੱਧ ਲੋਕਾਂ ਨੇ ਲਿਆ ਹਿੱਸਾ

ਚੰਡੀਗੜ੍ਹ, 20 ਦਸੰਬਰ 2023: ਪੂਰੇ ਦੇਸ਼ ਵਿਚ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankalp Yatra) ਹਰਿਆਣਾ ਵਿਚ ਵੀ ਧੂਮ ਮਚਾ ਰਹੀ ਹੈ। ਯਾਤਰਾ ਨੂੰ ਰਾਜ ਵਿਚ 20 ਦਿਨ ਪੂਰੇ ਹੋ ਚੁੱਕੇ ਹਨ ਅਤੇ ਇਸ ਦੌਰਾਨ 2413 ਪਿੰਡ ਪੰਚਾਇਤਾਂ ਅਤੇ ਸ਼ਹਿਰੀ ਸਥਾਨਕਾਂ ‘ਤੇ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ। ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਹੁਣ ਤਕ 15 ਲੱਖ 12 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਯਕੀਨੀ ਕੀਤੀ ਹੈ। ਯਾਤਰਾ ਦੇ ਪ੍ਰਤੀ ਸੂਬੇ ਵਿਚ ਜਨ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਂਰੀ ਗਿਣਤੀ ਵਿਚ ਲੋਕ ਵੱਖ-ਵੱਖ ਸਟਾਲਾਂ ‘ਤੇ ਜਾਣਕਾਰੀ ਹਾਸਲ ਕਰਨ ਪਹੁੰਚ ਰਹੇ ਹਨ।

ਮੁੱਖ ਮੰਤਰੀ ਮਨੋਹਰ ਲਾਲ ਕਹਿੰਦੇ ਹਨ ਕਿ ਮੋਦੀ ਦੀ ਗਾਰੰਟੀ ਦੀ ਗੱਡੀ ਸਮਾਜ ਦੇ ਆਖੀਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਇਹ ਯਾਤਰਾ ਨਾ ਸਿਰਫ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਮਜਬੂਤ ਸਰੋਤ ਬਣ ਰਹੀ ਹੈ, ਸਗੋਂ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿਚ ਪ੍ਰਮੁੱਖ ਭਾਗੀਦਾਰ ਵੀ ਬਣਾ ਰਹੀ ਹੈ। ਹਰੇਕ ਨਾਗਰਿਕ ਦੀ ਭਲਾਈ ਅਤੇ ਉਥਾਨ ਹੋਣ ਨਾਲ ਯਕੀਨੀ ਤੌਰ ‘ਤੇ ਸਾਡਾ ਦੇਸ਼ ਵਿਕਸਿਤ ਰਾਸ਼ਟਰ ਬਣੇਗਾ।

20ਵੇਂ ਦਿਨ 1 ਲੱਖ 20 ਹਜਾਰ ਤੋਂ ਵੱਧ ਲੋਕਾਂ ਨੇ ਯਾਤਰਾ ਦਾ ਕੀਤਾ ਸਵਾਗਤ

ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankalp Yatra) -ਜਨਸੰਵਾਦ ਦੌਰਾਨ 20ਵੇਂ ਦਿਲ ਵੀ ਲੋਕਾਂ ਦੀ ਭਾਗੀਦਾਰੀ ਉਤਸਾਹਵਰਧਕ ਸੀ। ਲਗਭਗ 1 ਲੱਖ 20 ਹਜਾਰ ਤੋਂ ਵੱਧ ਲੋਕਾਂ ਨੇ ਯਾਤਰਾ ਦਾ ਸਵਾਗਤ ਕੀਤਾ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਸਹੁੰ ਲਈ। ਇੰਨ੍ਹਾਂ ਹੀ ਨਹੀਂ, ਸਮਾਜ ਦੇ ਲਈ ਸੇਵਾ ਭਾਵ ਨਾਲ ਕੰਮ ਕਰਨ ਦੀ ਇੱਛਾ ਰੱਖਣ ਵਾਲੇ 4700 ਤੋਂ ਵੱਧ ਨਾਗਰਿਕਾਂ ਨੁੰ ਮਾਈ-ਭਾਰਤ ਵਾਲੰਟਿਅਰਸ ਵਜੋ ਵੀ ਆਪਣੀ ਨਾਮਜਦਗੀ ਕਰਵਾਈ। ਨਾਂਲ ਹੀ, ਪ੍ਰੋਗ੍ਰਾਮਾਂ ਵਿਚ 1500 ਤੋਂ ਵੱਧ ਪ੍ਰਤੀਭਾਵਾਨ ਵਿਦਿਆਰਥੀਆਂ, 170 ਤੋਂ ਵੱਧ ਸਥਾਨਕ ਖਿਡਾਰੀਆਂ ਅਤੇ ਲਗਭਗ 200 ਕਲਾਕਾਰਾਂ ਨੂੰ ਪੁਰਸਕਾਰ ਦਿੱਤਾ ਗਿਆ।

ਸਿਹਤ ਦੇ ਪ੍ਰਤੀ ਲੋਕ ਹੋ ਰਹੇ ਹਨ ਜਾਗਰੂਕ

ਯਾਤਰਾ ਦੌਰਾਨ ਲੋਕਾਂ ਵਿਚ ਸਿਹਤ ਦੇ ਪ੍ਰਤੀ ਜਾਗਰੂਕਤਾ ਖੂਬ ਦੇਖਣ ਨੂੰ ਮਿਲ ਰਹੀ ਹੈ। ਵਿਭਾਗ ਵੱਲੋਂ ਲਗਾਏ ਜਾ ਰਹੇ ਹੈਲਥ ਕੈਂਪਾਂ ਵਿਚ ਲੋਕ ਚੈਕਅੱਪ ਲਈ ਪਹੁੰਚ ਰਹੇ ਹਨ। 20ਵੇਂ ਦਿਨ ਵੀ 22131 ਲੋਕਾਂ ਨੇ ਆਪਣਾ ਹੈਲਥ ਚੈਕਅੱਪ ਕਰਵਾਇਆ। ਨਾਲ ਲਗਭਗ 20 ਹਜਾਰ ਲੋਕਾਂ ਦੀ ਟੀਬੀ ਦੀ ਜਾਂਚ ਕੀਤੀ ਗਈ। ਹੁਣ ਤਕ ਕੁੱਲ 3 ਲੱਖ 14 ਹਜਾਰ ਤੋਂ ਵੱਧ ਲੋਕਾਂ ਦਾ ਹੈਲਥ ਚੈਕਅੱਪ ਕੀਤਾ ਜਾ ਚੁੱਕਾ ਹੈ। ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਵਿਚ 20ਵੇਂ ਦਿਨ ਆਯੂਸ਼ਮਾਨ ਯੋਜਨਾ ਦੇ ਤਹਿਤ ਲਗਭਗ 2900 ਨਵੇਂ ਬਿਨੇ ਪ੍ਰਾਪਤ ਹੋਏ।