ਪੰਜਾਬ, 17 ਨਵੰਬਰ 2025: ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਸੰਬੰਧੀ ਅੰਕੜੇ ਜਾਰੀ ਕੀਤੇ ਹਨ | ਸੂਬਾ ਸਰਕਾਰ ਮੁਤਾਬਕ 12 ਨਵੰਬਰ ਤੱਕ, 11,31,270 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਲਾਭ ਮਿਲਿਆ ਹੈ |
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਖਰੀਦ, ਲਿਫਟਿੰਗ ਅਤੇ ਭੁਗਤਾਨ ਪ੍ਰਕਿਰਿਆ ਪੂਰੇ ਤੇਜੀ ਨਾਲ ਅੱਗੇ ਵਧ ਰਹੀ ਹੈ। ਪੰਜਾਬ ਦਾ ਪਟਿਆਲਾ ਜ਼ਿਲ੍ਹਾ ਹੁਣ ਤੱਕ 96,920 ਕਿਸਾਨਾਂ ਨੂੰ MSP ਲਾਭ ਪ੍ਰਾਪਤ ਹੋਣ ਨਾਲ ਸੂਬੇ ‘ਚੋਂ ਮੋਹਰੀ ਹੈ।
ਜ਼ਿਕਰਯੋਗ ਹੈ ਕਿ 12 ਨਵੰਬਰ ਦੀ ਸ਼ਾਮ ਤੱਕ ਪੰਜਾਬ ਭਰ ਦੀਆਂ ਮੰਡੀਆਂ ‘ਚ ਕੁੱਲ 1,54,78,162.41 ਮੀਟ੍ਰਿਕ ਟਨ ਝੋਨਾ ਪਹੁੰਚਿਆ ਸੀ। ਇਨ੍ਹਾਂ ‘ਚੋਂ 15,389,039.51 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ, ਜੋ ਕੁੱਲ ਫਸਲ ਦਾ 99 ਫੀਸਦੀ ਹੈ। ਕੁੱਲ ਲਿਫਟਿੰਗ ਦਾ ਅੰਕੜਾ 14,109,483.18 ਮੀਟ੍ਰਿਕ ਟਨ ਹੈ, ਜੋ ਹੁਣ ਤੱਕ ਖਰੀਦੀ ਫਸਲ ਦਾ 91 ਫੀਸਦੀ ਹੈ।
Read More: ਪੰਜਾਬ ‘ਚ ਹੁਣ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ MSP ਦਾ ਲਾਭ ਮਿਲਿਆ: ਲਾਲ ਚੰਦ ਕਟਾਰੂਚੱਕ




