ਆਊਟਸੋਰਸ

ਤਨਖ਼ਾਹਾਂ ਨਾ ਮਿਲਣ ‘ਤੇ ਆਊਟਸੋਰਸ ਮੁਲਾਜ਼ਮਾਂ ਵਲੋਂ ਹੜਤਾਲ, ਕੰਮਕਾਜ ਪੂਰੀ ਤਰਾਂ ਠੱਪ

ਚੰਡੀਗੜ੍ਹ, 07 ਫਰਵਰੀ 2023: ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੈਸਨ ਤਹਿਤ ਨੌਕਰੀ ਕਰ ਰਹੇ ਆਊਟਸੋਰਸ ਭਰਤੀ ਮੁਲਾਜ਼ਮ, ਕੰਪਿਊਟਰ ਓਪਰੇਟਰ ਅਤੇ ਸਫਾਈ ਕਰਮਚਾਰੀਆਂ ਵਲੋਂ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ ‘ਤੇ ਹੜਤਾਲ ‘ਤੇ ਬੈਤ ਗਏ ਹਨ | ਜਿਸ ਕਾਰਨ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ |

ਇਨ੍ਹਾਂ ਮੁਲਾਜ਼ਮਾਂ ਵਲੋਂ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ | ਹੜਤਾਲ ਦੇ ਚੱਲਦੇ ਓਪੀਡੀ ਪੂਰੀ ਤਰ੍ਹਾਂ ਬੰਦ ਰਹੀ ਅਤੇ ਅਨੰਤ ਹਸਪਤਾਲ ਪ੍ਰਸ਼ਾਸ਼ਨ ਵਲੋਂ 10 ਦਿਨ ਦੇ ਅੰਦਰ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ,ਜਿਸਤੋਂ ਬਾਅਦ ਧਰਨਾ ਖ਼ਤਮ ਕੀਤਾ ਗਿਆ | ਉਥੇ ਹੀ ਧਰਨੇ ‘ਤੇ ਬੈਠੇ ਕੰਪਿਊਟਰ ਓਪਰੇਟਰ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇ ਤੋਂ ਸਿਵਲ ਹਸਪਤਾਲ ਗੁਰਦਾਸਪੁਰ ‘ਚ ਪੰਜਾਬ ਹੈਲਥ ਸਿਸਟਮ ਕਾਰਪੋਰੈਸਨ ਤਹਿਤ ਨੌਕਰੀ ਕਰ ਰਹੇ ਹਨ, 50 ਦੇ ਕਰੀਬ ਮੁਲਾਜ਼ਮ ਹਨ ਅਤੇ ਜਿੰਨ੍ਹਾ ਵਿੱਚ ਸਫਾਈ ਸੇਵਕ ਵੀ ਹਨ |

ਜਿਹਨਾਂ ਨੂੰ ਪਿਛਲੇ 3 ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ ਅਤੇ ਜਿਸ ਦੇ ਬਾਰੇ ਉਹ ਪਿਛਲੇ ਮਹੀਨਿਆਂ ਤੋਂ ਅਧਿਕਾਰੀਆਂ ਨੂੰ ਅਪੀਲ ਕਰ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ ,ਜਿਸਦੇ ਚੱਲਦੇ ਕੰਮਕਾਜ ਠੱਪ ਕਰ ਹੜਤਾਲ ਕੀਤੀ | ਹਸਪਤਾਲ ਦੇ ਅਧਕਾਰੀਆਂ ਵਲੋਂ 10 ਦਿਨ ਅੰਦਰ ਉਹਨਾਂ ਦੀ ਮੰਗ ਦਾ ਹੱਲ ਹੋਣ ਦੇ ਭਰੋਸੇ ਤੋਂ ਬਾਅਦ ਹੜਤਾਲ ਵਾਪਸ ਲੈ ਕੇ ਕੰਮ ਸ਼ੁਰੂ ਕੀਤਾ ਹੈ | ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਤਨਖ਼ਾਹ 10 ਦਿਨ ਦੇ ਅੰਦਰ ਨਾ ਮਿਲੀ ਤਾਂ ਉਹਨਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ |

Scroll to Top