ਪੰਜਾਬ 'ਚ ਕਹਿਰ : ਕੋਰੋਨਾ ਤੋਂ ਬਾਅਦ ਸਵਾਈਨ ਫਲੂ ਦੇ ਦਿੱਤੀ ਦਸਤਕ

ਪੰਜਾਬ ‘ਚ ਕੋਰੋਨਾ ਤੋਂ ਬਾਅਦ ਸਵਾਈਨ ਫਲੂ ਦਾ ਕਹਿਰ

ਕੋਰੋਨਾ ਦੇ ਕਹਿਰ ‘ਚ ਕਮੀ ਆਉਣ ਤੋਂ ਬਾਅਦ ਹੋਣ ਸਵਾਈਨ ਫਲੂੁ ਇਕ ਵਾਰੀ ਫਿਰ ਦਸਤਕ ਦਿੱਤੀ ਹੈ। ਬੁੱਧਵਾਰ ਨੂੰ ਲੁਧਿਆਣਾ ’ਚ ਸਵਾਈਨ ਫਲੂ ਨਾਲ ਪਹਿਲੀ ਮੌਤ ਹੋ ਗਈ ਹੈ |ਜਿਸ ਤੋਂ ਬਾਅਦ ਲੋਕਾਂ ਚ ਤਣਾਅ ਦਾ ਮਾਹੌਲ ਪੈਦਾ ਹੋਇਆ |

ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਸਵਾਈਨ ਫਲੂੁ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 15 ਅਗਸਤ ਨੂੰ ਸਵੇਰੇ ਸਵਾਈਨ ਫਲੂ ਦੇ ਸ਼ੱਕੀ ਲੱਛਣ ਮਹਿਸੂਸ ਹੋਣ ਤੋਂ ਬਾਅਦ ਇਕ ਔਰਤ ਡੀਐੱਮਸੀ ਹਸਪਤਾਲ ’ਚ ਆਈ । ਇੱਥੇ ਉਸ ਵਿਚ ਸਵਾਈਨ ਫਲੂ ਦੀ ਪੁਸ਼ਟੀ ਹੋਈ। ਬਿਮਾਰ ਔਰਤ ਲਕਸ਼ਮੀ ਸਿਨੇਮਾ ਦੇ ਸਾਹਮਣੇ ਇਲਾਕੇ ’ਚ ਰਹਿੰਦੀ ਸੀ।

ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਔਰਤ ’ਚ ਸਵਾਈਨ ਫਲੂ ਦੀ ਪੁਸ਼ਟੀ ਹੋਣ ਪਿੱਛੋਂ ਕਾਂਟੈਕਟ ਟ੍ਰੇਸਿੰਗ ਤਹਿਤ ਸਿਹਤ ਵਿਭਾਗ ਦੀ ਟੀਮ ਉਸ ਦੇ ਘਰ ਗਈ ਤੇ ਸਰਵੇ ਕੀਤਾ। ਇਸ ਵਿਚ ਸਾਹਮਣੇ ਆਇਆ ਕਿ ਔਰਤ ਗ੍ਰਹਿਣੀ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਉਹ ਸ਼ਹਿਰ ਤੋਂ ਬਾਹਰ ਨਹੀਂ ਗਈ।

ਜਾਂਚ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ’ਚ ਸਵਾਈਨ ਫਲੂ ਦੇ ਲੱਛਣ ਨਹੀਂ ਮਿਲੇ। ਇਸ ਤੋਂ ਬਾਅਦ ਪੂਰੇ ਇਲਾਕੇ ’ਚ ਸਵਾਈਨ ਫਲੂ ਤੋਂ ਬਚਾਅ ਨੂੰ ਲੈ ਕੇ ਇਸ਼ਤਿਹਾਰ ਤੇ ਪੋਸਟਰ ਵੰਡੇ ਗਏ। ਸਿਵਲ ਸਰਜਨ ਨੇ ਕਿਹਾ ਕਿ ਸਵਾਈਨ ਫਲੂ ਨੂੰ ਲੈ ਕੇ ਜ਼ਿਲ੍ਹੇ ਦੇ ਸਾਰੇ ਐੱਸਐੱਮਓਜ਼ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ’ਚ 2018 ਤੋਂ 2020 ਤਕ ਸਵਾਈਨ ਫਲੂ ਦਾ ਕੋਈ ਮਾਮਲਾ ਨਹੀਂ ਆਇਆ ਸੀ। ਇਸ ਸਾਲ ਸਵਾਈਨ ਫਲੂ ਦਾ ਮਾਮਲਾ ਆਉਣ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਹਨ। ਉਨ੍ਹਾਂ ਨੂੰ ਡਰ ਹੈ ਕਿ ਸਵਾਈਨ ਫਲੂ ਫੈਲਿਆ ਤਾਂ ਹਾਲਾਤ ਵਿਗੜ ਸਕਦੇ ਹਨ।

Scroll to Top