Derabassi

ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ‘ਚੋਂ 2 ਬੱਚੇ ਦਿੱਲੀ ਮਿਲੇ, ਬਾਕੀਆਂ ਦੀ ਮੁੰਬਈ ‘ਚ ਹੋਣ ਦੀ ਖ਼ਬਰ

ਚੰਡੀਗੜ੍ਹ, 11 ਜੁਲਾਈ 2024: ਡੇਰਾਬੱਸੀ (Derabassi) ਤੋਂ ਪਿਛਲੇ ਐਤਵਾਰ ਲਾਪਤਾ ਹੋਏ 7 ਬੱਚਿਆਂ ‘ਚੋਂ 2 ਦਿੱਲੀ ‘ਚ ਮਿਲ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬਾਕੀ ਪੰਜ ਬੱਚੇ ਮੁੰਬਈ ‘ਚ ਹਨ | ਇਸ ਸੰਬੰਧੀ ਮੋਹਾਲੀ ਪੁਲਿਸ ਨੇ ਮੁੰਬਈ ਪੁਲਿਸ ਨਾਲ ਗੱਲਬਾਤ ਕੀਤੀ ਹੈ ਅਤੇ ਇੱਕ ਪੁਲਿਸ ਟੀਮ ਨੂੰ ਮੁੰਬਈ ਭੇਜ ਦਿੱਤਾ ਗਿਆ ਹੈ |

ਇਸ ਸੰਬੰਧੀ ਡੇਰਾਬੱਸੀ (Derabassi) ਦੇ ਏਐਸਪੀ ਵੈਭਵ ਯਾਦਵ ਨੇ ਦੱਸਿਆ ਕਿ ਲਾਪਤਾ ਹੋਏ ਸੱਤ ਬੱਚਿਆਂ ‘ਚੋਂ ਗੌਰਵ ਯਾਦਵ (14 ਸਾਲ) ਅਤੇ ਗਿਆਨ ਚੰਦ (10 ਸਾਲ) ਨੂੰ ਪੁਲਿਸ ਨੇ ਦਿੱਲੀ ਤੋਂ ਟਰੇਸ ਕਰ ਲਿਆ ਹੈ। ਪੁਲਿਸ ਦੋਵੇਂ ਬੱਚਿਆਂ ਨੂੰ ਡੇਰਾਬੱਸੀ ਲੈ ਕੇ ਆਈ ਹੈ। ਬਾਕੀ ਪੰਜ ਬੱਚਿਆਂ ਦੇ ਮੁੰਬਈ ‘ਚ ਹੋਣ ਦੀ ਖ਼ਬਰ ਹੈ ।

Scroll to Top