Ludhiana News

ਲੁਧਿਆਣਾ ‘ਚ ਬੇਕਾਬੂ ਬੱਸ ਨੇ ਈ-ਰਿਕਸ਼ਾ ਤੇ ਬਾਈਕ ਨੂੰ ਮਾਰੀ ਟੱਕਰ, ਕਈਂ ਜਣੇ ਜ਼ਖਮੀ

ਲੁਧਿਆਣਾ, 11 ਦਸੰਬਰ 2025: ਪੰਜਾਬ ਦੇ ਲੁਧਿਆਣਾ ‘ਚ ਬੱਸ ਸਟੈਂਡ ਦੇ ਬਾਹਰ ਇੱਕ ਬੇਕਾਬੂ ਬੱਸ ਦੀ ਟੱਕਰ ਹੋਣ ਕਾਰਨ ਛੇ ਜਣੇ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਲੋਕ ਕਾਫ਼ੀ ਦੂਰ ਤੱਕ ਡਿੱਗ ਗਏ। ਜਾਣਕਾਰੀ ਮੁਤਾਬਕ ਨੰਗਲ ਤੋਂ ਆ ਰਹੀ ਬੱਸ ਨੇ ਇੱਕ ਈ-ਰਿਕਸ਼ਾ ਅਤੇ ਇੱਕ ਬਾਈਕ ਸਵਾਰ ਨੂੰ ਦਰੜ ਦਿੱਤਾ। ਹਾਦਸੇ ‘ਚ ਕਈਂ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਬੱਸ ਚਾਲਕ ਜਸਵੰਤ ਸਿੰਘ ਮੌਕੇ ਤੋਂ ਭੱਜ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਬ੍ਰੇਕ ਫੇਲ੍ਹ ਹੋਣ ਕਾਰਨ ਹੋਇਆ ਹੈ।

ਟ੍ਰੈਫਿਕ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਬੇਕਾਬੂ ਬੱਸ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ ਤਾਂ ਉਹ ਨੇੜੇ ਹੀ ਖੜ੍ਹਾ ਸੀ। ਟੱਕਰ ਤੋਂ ਬਾਅਦ ਉਹ ਮੌਕੇ ‘ਤੇ ਭੱਜ ਗਿਆ। ਇੱਕ ਕੁੜੀ ਦੇ ਲੱਤ ‘ਤੇ ਗੰਭੀਰ ਸੱਟ ਲੱਗੀ ਹੈ, ਅਤੇ ਕਈ ਹੋਰਾਂ ਦੇ ਸਿਰ ‘ਚ ਵੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਚਸ਼ਮਦੀਦ ਗਵਾਹ ਮੇਵਾ ਸਿੰਘ ਨੇ ਦੱਸਿਆ ਕਿ ਉਹ ਐਨਓਸੀ ਲੈਣ ਲਈ ਜ਼ੀਰਾ ਤੋਂ ਲੁਧਿਆਣਾ ਆਇਆ ਸੀ। ਉਸਨੇ ਬੱਸ ਨੂੰ ਦੂਰੋਂ ਆਉਂਦੇ ਅਤੇ ਕਈ ਲੋਕਾਂ ਨੂੰ ਟੱਕਰ ਮਾਰਦੇ ਦੇਖਿਆ। ਬੱਸ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਲੋਕ ਅੰਦਰ ਵੀ ਬੈਠੇ ਸਨ।

Read More: ਅਬੋਹਰ ਅਦਾਲਤ ‘ਚ ਪੇਸ਼ੀ ਭੁਗਤਣ ਆਏ ਨੌਜਵਾਨ ਦਾ ਗੋ.ਲੀ.ਆਂ ਮਾਰ ਕੇ ਕ.ਤ.ਲ

Scroll to Top