Hoshiarpur: ਹੋਮਗਾਰਡ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਮਾਰੀ ਗੋ.ਲੀ

25 ਫਰਵਰੀ 2025: ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ (Chandigarh Road in Hoshiarpur) ‘ਤੇ ਸਥਿਤ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿੱਚ ਤਾਇਨਾਤ ਇੱਕ ਹੋਮਗਾਰਡ ਨੇ ਮੰਗਲਵਾਰ ਸਵੇਰੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ ਵਾਸੀ ਪਿੰਡ ਨਾਰੂ ਨੰਗਲ ਵਜੋਂ ਹੋਈ ਹੈ।

ਕਮਲਜੀਤ (kamaljit) ਪੰਜਾਬ ਹੋਮ ਗਾਰਡ ਵਿੱਚ ਇੱਕ ਜਵਾਨ ਸੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸੁਰੱਖਿਆ ਡਿਊਟੀ ‘ਤੇ ਤਾਇਨਾਤ ਸੀ। ਮਿਲੀ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਦੀ ਮੰਗਲਵਾਰ ਸਵੇਰੇ ਲਗਭਗ 7.15 ਵਜੇ ਮੌਤ ਹੋ ਗਈ। ਕਮਲਜੀਤ ਨੂੰ ਉਸਦੀ ਸਰਕਾਰੀ ਬੰਦੂਕ ਨਾਲ ਗੋਲੀ ਮਾਰੀ ਗਈ ਸੀ।

ਕਮਲਜੀਤ ਨਾਲ ਡਿਊਟੀ (duty) ‘ਤੇ ਤਾਇਨਾਤ ਕਰਮਚਾਰੀ ਨੇ ਦੱਸਿਆ ਕਿ ਉਹ ਬਾਥਰੂਮ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਕਮਲਜੀਤ ਦੀ ਲਾਸ਼ (deadbody) ਉੱਥੇ ਪਈ ਦੇਖੀ। ਕਮਲਜੀਤ ਦੇ ਪੁੱਤਰ ਨੇ ਕਿਹਾ ਕਿ ਉਸਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਇਸੇ ਲਈ ਉਨ੍ਹਾਂ ਨੇ ਇੰਨਾ ਵੱਡਾ ਕਦਮ ਚੁੱਕਿਆ।

Read More: ਹਰਿਮੰਦਰ ਸਾਹਿਬ ਕੰਪਲੈਕਸ ਨੇੜੇ Suicide

Scroll to Top