ਚੰਡੀਗੜ੍ਹ, 30 ਨਵੰਬਰ 2023: ਕੇਂਦਰ ਤੇ ਸੂਬਾ ਸਰਕਾਰ ਦੀ ਯੋਜਨਾਵਾਂ ਦੇ ਬਾਰੇ ਸੂਬੇ ਦੇ ਹਰ ਨਾਗਰਿਕ ਨੂੰ ਜਾਗਰੁਕ ਕਰਨ ਅਤੇ ਜਰੂਰਤਮੰਦ ਵਿਅਕਤੀ ਨੂੰ ਉਨ੍ਹਾਂ ਦਾ ਲਾਭ ਪਹੁੰਚਾਉਣ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਫਰੀਦਾਬਾਦ ਦੇ ਪਿੰਡ ਫਤਿਹਪੁਰ ਬਿਲੌਚ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankalp Yatra)ਦੀ ਸ਼ੁਰੂਆਤ ਕੀਤੀ।
ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਨੂੰ ਲੈ ਕੇ ਪੂਰੇ ਸੂਬੇ ਵਿਚ ਵੱਖ-ਵੱਖ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰ ਲੋਕਾਂ ਨੂੰ ਸਰਕਾਰ ਦੀ ਯੋਜਨਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਸਿੱਧੇ ਤੌਰ ‘ਤੇ ਸੇਵਾਵਾਂ ਦਾ ਲਾਭ ਨਾਗਰਿਕਾਂ ਨੂੰ ਸਰਲ ਕਰਵਾਉਣ ਦਾ ਕੰਮ ਕੀਤਾ ਗਿਆ। ਗ੍ਰਾਮੀਣ ਖੇਤਰਾਂ ਤੋਂ ਸ਼ੁਰੂ ਹੋਈ ਸੰਕਲਪ ਯਾਤਰਾ ਅਗਲੇ 50 ਦਿਨਾਂ ਤਕ ਲਗਾਤਾਰ ਪੂਰੇ ਹਰਿਆਣਾ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਨੁੰ ਕਵਰ ਕਰੇਗੀ। ਰਾਜ ਦੇ ਹਰ ਕੌਨੇ ਕੌਨੇ ਤਕ ਪਹੁੰਚਣ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਪੂਰੇ ਸੂਬੇ ਵਿਚ 72 ਏਲਈਡੀ ਵੈਨ ਤੈਨਾਤ ਕੀਤੀਆਂ ਗਈਆਂ ਹਨ।
ਵਿਕਸਿਤ ਭਾਰਤ ਯਾਤਰਾ ਦੌਰਾਨ ਪੀਏਮ ਉਜਵਲਾ ਯੋਜਨਾ ਤਹਿਤ ਨਾਗਰਿਕਾਂ ਨੂੰ ਗੈਸ ਕਨੈਕਸ਼ਨ , ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਕਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਸਰਕਾਰ ਦੀ ਉਪਲਬਧੀਆਂ ਅਤੇ ਨੀਤੀਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਈ ਫਿਲਮਾਂ ਅਤੇ ਡਿਜੀਟਲ ਡਿਸਪਲੇ ਪ੍ਰਚਾਰ ਸਮੱਗਰੀ ਆਦਿ ਨਾਲ ਲੈਸ ਵੈਨ ਰਾਹੀਂ ਲੋਕਾਂ ਨੂੰ ਸਰਕਾਰ ਦੀ ਵਿਕਾਸਤਾਮਕ ਪ੍ਰੋਗ੍ਰਾਮਾਂ ‘ਤੇ ਟੈਲੀ ਫਿਲਮਾਂ ਵੀ ਦਿਖਾਈਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ, ਪੈਂਸ਼ਨ ਆਧਾਰ ਕਾਰਡ, ਪਰਿਵਾਰ ਪਹਿਚਾਣ , ਖੇਤੀਬਾੜੀ ਅਤੇ ਬਾਗਬਾਨੀ ਨਾਲ ਸਬੰਧਿਤ ਯੋਜਨਾਵਾਂ ਬਾਰੇ ਵੀ ਮੌਕੇ ‘ਤੇ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਯਾਤਰਾ ਦੌਰਾਨ ਪਬਲਿਕ ਸਥਾਨਾਂ ‘ਤੇ ਸਟਾਲ ਲਗਾ ਕੇ ਬੁਨਿਆਦੀ ਮੈਡੀਕਲ ਸੇਵਾਵਾਂ ਅਤੇ ਆਯੂਸ਼ ਸੇਵਾਵਾਂ ਵੀ ਸਰਲ ਕਰਵਾਈ ਗਈਆਂ। ਨੌਜੁਆਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਹਰਕੇ ਪਿੰਡ ਅਤੇ ਵਾਰਡ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਪ੍ਰਬੰਧਿਤ ਕਰ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਫਰੀਦਾਬਾਦ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਵੈਨ ਨੂੰ ਹਰੀ ਝੰਡੀ ਦਿਖਾ ਕੇ ਹੋਰ ਪਿੰਡਾਂ ਲਈ ਰਵਾਨਾ ਕੀਤਾ। ਯਾਤਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਬੋਧਨ ਤੋਂ ਸ਼ੁਰੂ ਹੋਈ।
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਗੁਰੂਗ੍ਰਾਮ ਜਿਲ੍ਹਾ ਦੇ ਪਿੰਡ ਅਲੀਪੁਰ ਤੋਂ ਵਿਕਸਿਤ ਭਾਂਰਤ ਸੰਕਲਪ ਯਾਤਰਾ, ਜਨਸੰਵਾਦ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਸਰਕਾਰ ਦੀ ਨੇਕ ਸੋਚ ਤੇ ਤਕਨੀਕ ਦਾ ਲਾਭ ਲਗਾਤਾਰ ਲੋਕਾਂ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2047 ਵਿਚ ਵਿਕਸਿਤ ਭਾਰਤ ਦੇ ਸੰਕਲਪ ਨੂੰ ਹਾਸਲ ਕਰਨ ਵਿਚ ਤਕਨਾਲੋਜੀ ਸਾਡਾ ਪ੍ਰਮੁੱਖ ਸਰੋਤ ਬਣੇਗੀ। ਹਰਿਆਣਾ ਵਿਚ ਵੱਡੇ ਪੱਧਰ ‘ਤੇ ਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕਰਨ ਵਿਚ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਮਹਤੱਵਪੂਰਨ ਕਦਮ ਚੁੱਕੇ ਜਾ ਰਹੇ ਹਨ।
ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਚਕੂਲਾ ਦੇ ਪਿੰਡ ਬੁੰਗਾ ਟਿੱਬੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ (Bharat Sankalp Yatra) ਵਿਚ ਜਨਭਲਾਈਕਾਰੀ ਨੀਤੀਆਂ ਅਤੇ ਯੋਜਨਾਵਾਂ ਦੀ ਸਰਕਾਰ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕਰ ਜਨਸੰਵਾਦ ਰਾਹੀਂ ਲੋਕਾਂ ਨੂੰ ਲਾਭ ਦੇਣ ਦਾ ਕੰਮ ਕੀਤਾ।
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੰਬਾਲਾ ਦੇ ਪਿੰਡ ਖਤੌਲੀ ਵਿਚ ਕਿਹਾ ਕਿ ਪਹਿਲੀ ਵਾਰ ਦੇਸ਼ ਦਾ ਅਜਿਹਾ ਕੋਈ ਪ੍ਰਧਾਨ ਮੰਤਰੀ ਹੈ, ਜਿਸ ਨੇ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਸੰਕਲਪ ਕੀਤਾ ਹੈ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਸਾਲ 2047 ਵਿਚ ਹੁਣ ਦੇਸ਼ ਨੁੰ ਆਜਾਦ ਹੋਏ 100 ਸਾਲ ਹੋ ਜਾਣਗੇ ਤਾਂ ਭਾਰਤ ਦੇਸ਼ ਵੀ ਵਿਕਸਿਤ ਰਾਸ਼ਟਰ ਦੀ ਸੂਚੀ ਵਿਚ ਸ਼ਾਮਿਲ ਹੋਵੇਗਾ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਸ ਮੌਕੇ ‘ਤੇ ਮੌਜੂਦ ਸਭਾ ਨੂੰ ਸਾਡਾ ਸੰਕਲਪ ਵਿਕਸਿਤ ਭਾਰਤ ਦੀ ਸੁੰਹ ਵੀ ਦਿਵਾਈ।
ਹਰਿਆਣਾ ਦੇ ਸਕੂਲ ਸਿਖਿਆ, ਵਨ, ਵਾਤਾਵਰਣ ਮੰਤਰੀ ਕੰਵਰਪਾਲ ਨੇ ਜਗਾਧਰੀ ਦੇ ਪਿੰਡ ਦੇਵਧਰ, ਜੈਯਧਰੀ ਵਿਚ ਵਿਕਸਿਤ ਭਾਂਰਤ ਸੰਕਲਪ ਯਾਤਰਾ-ਜਨਸੰਵਾਦ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਆਤਮਨਿਰਭਰ ਅਤੇ ਵਿਕਸਿਤ ਭਾਰਤ ਮੁਹਿੰਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਵਿਜਨ ਦਸਿਆ ਹੈ ਜਿਸ ਦੇ ਸਾਕਾਰ ਹੋਣ ਨਾਲ ਭਾਰਤ ਵਿਸ਼ਵ ਪੱਧਰ ‘ਤੇ ਇਕ ਮਜਬੂਤ ਅਤੇ ਪ੍ਰਭਾਵਸ਼ਾਲੀ ਰਾਸ਼ਟਰ ਵਜੋ ਆਪਣੀ ਪਹਿਚਾਣ ਕਾਇਮ ਕਰੇਗਾ ਅਤੇ ਫਿਰ ਤੋਂ ਵਿਸ਼ਵ ਗੁਰੂ ਬਣੇਗਾ।
ਬਿਜਲੀ ਮੰਤਰੀ ਰਣਜੀਤ ਸਿੰਘ ਨੇ ਸਿਰਸਾ ਦੇ ਪਿੰਡ ਬੜਾਗੁੜਾ ਵਿਚ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 15 ਨਵੰਬਰ ਤੋਂ ਝਾਰਖੰਡ ਦੇ ਆਦਿਵਾਸੀ ਖੇਤਰ ਤੋਂ ਵਿਕਸਿਤ ਭਾਂਰਤ ਜਨਸੰਵਾਦ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਯਾਤਰਾ ਰਾਹੀਂ ਹਰੇਕ ਪਿੰਡ ਤਕ ਯੋਜਨਾਵਾਂ ਦਾ ਲਾਭ ਤੇ ਉਨ੍ਹਾਂ ਦੀ ਵਿਸਤਾਰ ਜਾਣਕਾਰੀ ਪਹੁੰਚਾਈ ਜਾਵੇਗੀ। ਇਹ ਯਾਤਰਾ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਨਾਲ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿਚ ਸਾਰਥਕ ਸਾਬਿਤ ਹੋਵੇਗੀ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਨੇ ਭਿਵਾਨੀ ਦੇ ਪਿੰਡ ਬਡਵਾ ਵਿਚ ਡਰੋਨ ਪ੍ਰਦਰਸ਼ਨ ਕਰ ਕਿਸਾਨਾਂ ਨੂੰ ਨੈਨੋ ਯੂਰਿਆ ਦੇ ਛਿੜਕਾਅ ਦੇ ਬਾਰੇ ਵਿਚ ਜਾਗਰੁਕ ਕੀਤਾ ਅਤੇ ਵੱਖ-ਵੱਖ ਯੋਜਨਾਵਾਂ ਦੇ ਤਹਿਤ ਮੇਰੀ ਕਹਾਣੀ ਮੇਰੀ ਜੁਬਾਨੀ ਦੇ ਲਾਭਕਾਰਾਂ ਨੂੰ ਇਨਾਮ ਵੰਡੇ।
ਸਹਿਕਾਰਤਾ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਰਿਵਾੜੀ ਦੇ ਪਿੰਡ ਖੇੜਾ ਮੁਰਾਰ ਵਿਚ ਪ੍ਰੋਗ੍ਰਾਮ ਵਿਚ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ। ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਹਿਸਾਰ ਦੇ ਪਿੰਡ ਸਾਤਰੋਡ ਕਲਾਂ, ਕੈਬੀਨੇਟ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਫਤਿਹਾਬਾਦ ਦੇ ਪਿੰਡ ਰੱਤਾਖੇੜੀ, ਡਿਪਟੀ ਸਪੀਕਰ ਰਣਬੀਰ ਗੰਗਵਾ , ਪਿੰਡ ਚੂਲੀ ਬਾਗਡਿਆਨ ਅਤੇ ਕਿਰਤ ਮੰਤਰੀ ਅਨੁਪ ਧਾਨਕ ਨੇ ਪਿੰਡ ਕੁੰਭਾ ਖੇੜਾ ਵਿਚ ਲੋਕਾਂ ਨਾਲ ਰੁਬਰੂ ਹੋ ਕੇ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਮੁਆਇਨਾ ਕੀਤਾ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਓ ਪੀ ਯਾਦਵ ਨੇ ਨਾਰਨੌਲ ਦੇ ਪਿੰਡ ਮੰਢਾਣਾ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕੈਥਲ ਦੇ ਪਿੰਡ ਖਨੌਦਾ ਅਤੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਰਾਜ ਮੰਤਰੀ ਸੰਦੀਪ ਸਿੰਘ ਨੇ ਕੁਰੂਕਸ਼ੇਤਰ ਦੇ ਪਿੰਡ ਥਾਨਾ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਰੋਹਤਕ ਵਿਚ ਸਾਂਸਦ ਡਾ. ਅਰਵਿੰਦ ਸ਼ਰਮਾ, ਚਰਖੀ ਦਾਦਰੀ ਵਿਚ ਸਾਂਸਦ ਧਰਮਬੀਰ ਸਿੰਘ, ਸਿਰਸਾ ਵਿਚ ਸਾਂਸਦ ਸੁਨੀਤਾ ਦੁਗੱਲ ਸਮੇਤ ਸਬ-ਡਿਵੀਜਨ ਪੱਧਰ ‘ਤੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਵਿਧਾਇਕਾਂ ਅਤੇ ਮਾਣਯੋਗ ਵਿਅਕਤੀਆਂ ਨੇ ਯਾਤਰਾ ਸ਼ੁਰੂ ਕੀਤੀ।