Mission Inder Dhanush-5

12 ਅਗਸਤ ਤੱਕ ਦਿੱਲੀ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਟੀਕਾਕਰਨ ਕੈਂਪ ਦਾ ਕੀਤਾ ਪ੍ਰਬੰਧ

ਦਿੱਲੀ, 10 ਅਗਸਤ 2023: ਮਿਸ਼ਨ ਇੰਦਰ ਧਨੁਸ਼ -5 ਦੇ ਪਹਿਲੇ ਪੜਾਅ ‘ਚ ਸੱਤ ਤੋਂ ਬਾਰਾਂ ਅਗਸਤ , 2023 ਤੱਕ ਦਿੱਲੀ ‘ਚ ਖਾਸ ਟੀਕਾਕਰਣ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਤਹਿਤ ਦੇਸ਼ ਨੂੰ ਖਸਰਾ ਤੇ ਰੁਬੇਲਾ ਤੋਂ ਮੁਕਤ ਕਰਨ ਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਚਲਾਇਆ ਜਾ ਰਿਹਾ ਹੈ ।

ਇਸ ਦੌਰਾਨ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਜ਼ਰੂਰੀ ਕੀਤਾ ਜਾਵੇਗਾ , ਜਿਹਨਾਂ ਦਾ ਕਿਸੇ ਕਾਰਨ ਕੋਈ ਟੀਕਾ ਰਹਿ ਗਿਆ ਹੈ ਉਹਨਾਂ ਨੂੰ ਵੀ ਇਸ ਮੁਹਿੰਮ ਤਹਿਤ ਟੀਕਾ ਲਗਵਾਇਆ ਜਾ ਸਕਦਾ ਹੈ । ਸੱਤ ਤੋਂ ਬਾਰਾਂ ਅਗਸਤ 2023 ਤੱਕ ਦਿੱਲੀ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਅਤੇ ਇਲਾਕੇ ਦੇ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਟੀਕਾਕਰਨ ਕੈਂਪ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਘਰ ਦੇ ਨੇੜੇ ਹੀ ਸਹੂਲਤ ਮਿਲ ਸਕੇ ।

ਇਸ ਦੇ ਨਾਲ ਹੀ ਬੱਚਿਆਂ ਨੂੰ ਸਾਰੇ ਟੀਕੇ ਲੱਗੇ ਹਨ ਜਾਂ ਨਹੀਂ ਤੇ ਟੀਕਾਕਰਨ ਕੈਂਪ ਦੀ ਜਾਣਕਾਰੀ ਦੇ ਲਈ ਆਪਣੇ ਇਲਾਕੇ ਦੀ ਆਸ਼ਾ ਤੇ ਆਂਗਨਵਾੜੀ ਵਰਕਰ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ ।

ਏ.ਐੱਨ. ਐੱਮ ਤੇ ਆਸ਼ਾ ਵਰਕਰ ਦੀ ਮੱਦਦ ਨਾਲ U-WIN ਐੱਪ ‘ਤੇ ਟੀਕਾਕਰਨ ਦੇ ਲਈ ਰਿਜ਼ਸਟਰੇਸ਼ਨ ਕਰਵਾਈ ਜਾ ਸਕਦੀ ਹੈ । ਇਹ ਐੱਪ ਰਾਹੀ ਪਹਿਲੀ ਵਾਰ ਦਿੱਲੀ ‘ਚ ਟੀਕਾਕਰਨ ਕੀਤਾ ਜਾ ਰਿਹਾ ਹੈ । ਦਿੱਲੀ ਸਰਕਾਰ ਦਾ ਇਹ ਟੀਚਾ ਹੈ ਕਿ ਵੱਧ ਤੋਂ ਵੱਧ ਲੋਕ ਇਸ ਐੱਪ ਰਾਹੀ ਫਾਇਦਾ ਚੁੱਕਣ ਤਾਂ ਜੋ ਇੱਕ ਸਹੀ ਅੰਕੜਾ ਸਰਕਾਰ ਕੋਲ ਪਹੁੰਚੇ ਅਤੇ ਉਸ ਅੰਕੜੇ ਦੇ ਸਿਰ ‘ਤੇ ਭਵਿੱਖ ਦੀਆਂ ਅੜਚਣਾਂ ਨੂੰ ਦੂਰ ਕੀਤਾ ਹਾ ਸਕੇ ।

Scroll to Top