ਸਪੀਕਰ ਸੰਧਵਾਂ ਵਲੋਂ ਪੰਜਾਬ ਵਿਧਾਨ ਸਭਾ ‘ਚ ਹੋਈਆਂ ਭਰਤੀਆਂ ਦੀ ਜਾਂਚ ਦੇ ਦਿੱਤੇ ਹੁਕਮ

Punjab Vidhan Sabha

ਚੰਡੀਗੜ੍ਹ 28 ਅਪ੍ਰੈਲ 2022: ਪੰਜਾਬ ਵਿਧਾਨ ਸਭਾ (Punjab Vidhan Sabha) ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਹੋਈਆਂ ਭਰਤੀਆਂ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।ਇਸ ਦੌਰਾਨ ਕੁਲਤਾਰ ਸੰਧਵਾਂ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਲਈ ਹੁਣ ਮਾਨ ਸਰਕਾਰ ‘ਚ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਦੀ ਸ਼ਿਕਾਇਤ ਨੂੰ ਅਧਾਰ ਬਣਾਇਆ ਜਾਵੇਗਾ। ਮਾਮਲੇ ਸੰਬੰਧੀ ਬੈਂਸ ਨੇ ਹੀ ਦਸਤਾਵੇਜ ਦੇ ਸਹਾਰੇ ਇਸਦਾ ਪਰਦਾਫਾਸ਼ ਕੀਤਾ ਸੀ।ਜਿਸ ‘ਚ ਦੱਸਿਆ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੀ ਅਸੈਂਬਲੀ ‘ਚ ਭਰਤੀ ਕੀਤੀ ਗਈ ਹੈ ।

ਇਸਦੇ ਨਾਲ ਹੀ ਹੁਣ ਸਪੀਕਰ ਪਿਛਲੇ 5 ਸਾਲਾਂ ‘ਚ ਹੋਈ ਭਰਤੀ ਦੀ ਉਚ ਪੱਧਰੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ । ਹਰਜੋਤ ਬੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ ‘ਚ ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਗਈ ਹੈ, ਉਨ੍ਹਾਂ ‘ਚ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦੇ ਬੇਟੇ ਹਨ। ਮਨਜਿੰਦਰ ਵਿਧਾਇਕ ਸੁਰਜਤਿ ਧੀਮਾਨ ਦੇ ਭਤੀਜੇ ਹਨ।ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦੇ ਬੇਟੇ ਹਨ।ਪ੍ਰਵੀਨ ਕੁਮਾਰ ਸਾਬਕਾ ਕਾਂਗਰਸ ਵਿਧਾਇਕ ਜੋਗਿੰਦਰ ਸਿੰਘ ਦੇ ਭਤੀਜੇ ਹਨ।ਰੋਪੜ ਤੋਂ ਗੌਰਵ ਰਾਣਾ ਅਤੇ ਸੌਰਵ ਰਾਣਾ ਭਾਵ ਇੱਕ ਹੀ ਘਰ ਤੋਂ 2 ਭਰਾਵਾਂ ਨੂੰ ਨੌਕਰੀ ਦਿੱਤੀ ਗਈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।