ਚੰਡੀਗੜ੍ਹ, 28 ਅਪ੍ਰੈਲ 2025: Orange Cap in IPL 2025: ਇੰਡੀਅਨ ਪ੍ਰੀਮੀਅਰ ਲੀਗ 2025 ਦੇ 47ਵੇਂ ਮੈਚ ‘ਚ ਅੱਜ ਯਾਨੀ 28 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਦੌਰਾਨ ਗੁਜਰਾਤ ਟਾਈਟਨਸ ਦੇ ਨੌਜਵਾਨ ਬੱਲੇਬਾਜ਼ ਸਾਈ ਸੁਧਰਸਨ ਆਰਸੀਬੀ ਦੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਤੋਂ ਔਰੇਂਜ ਕੈਪ ਖੋਹ ਸਕਦੇ ਹਨ।
ਹੁਣ ਆਰਸੀਬੀ ਅੰਕ ਸੂਚੀ ‘ਚ ਸਿਖਰ ‘ਤੇ ਹੈ। ਇਸ ਦੇ ਨਾਲ ਹੀ, ਔਰੇਂਜ ਕੈਪ ਅਤੇ ਪਰਪਲ ਕੈਪ ‘ਤੇ ਵੀ ਆਰਸੀਬੀ ਦੇ ਖਿਡਾਰੀਆਂ ਦਾ ਕਬਜ਼ਾ ਹੈ। ਮੁੰਬਈ ਇੰਡੀਅਨਜ਼ ਲਈ ਸੂਰਿਆਕੁਮਾਰ ਯਾਦਵ ਨੇ 28 ਗੇਂਦਾਂ ‘ਚ 54 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਉਨ੍ਹਾਂ ਨੇ ਗੁਜਰਾਤ ਟਾਈਟਨਸ ਦੇ ਸਾਈ ਸੁਦਰਸ਼ਨ ਤੋਂ ਔਰੇਂਜ ਕੈਪ ਖੋਹ ਲਈ।
ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਜ਼ ਵਿਰੁੱਧ 47 ਗੇਂਦਾਂ ‘ਤੇ 51 ਦੌੜਾਂ ਬਣਾਈਆਂ। ਇਸ ਨਾਲ ਵਿਰਾਟ ਨੇ ਔਰੇਂਜ ਕੈਪ (Orange Cap) ‘ਤੇ ਕਬਜ਼ਾ ਕਰ ਲਿਆ। ਪਰਪਲ ਕੈਪ ਦੀ ਗੱਲ ਕਰੀਏ ਤਾਂ ਰਾਇਲ ਚੈਲੇਂਜਰਜ਼ ਬੰਗਲੌਰ ਦੇ ਜੋਸ਼ ਹੇਜ਼ਲਵੁੱਡ ਨੇ ਗੁਜਰਾਤ ਟਾਈਟਨਜ਼ ਦੇ ਪ੍ਰਸਿਧ ਕ੍ਰਿਸ਼ਨਾ ਨੂੰ ਪਛਾੜ ਦਿੱਤਾ ਹੈ। ਹੇਜ਼ਲਵੁੱਡ ਨੇ 18 ਅਤੇ ਕ੍ਰਿਸ਼ਨਾ ਨੇ 16 ਵਿਕਟਾਂ ਲਈਆਂ ਹਨ। ਚੇਨਈ ਸੁਪਰ ਕਿੰਗਜ਼ ਦੇ ਨੂਰ ਅਹਿਮਦ ਨੇ 14 ਅਤੇ ਮੁੰਬਈ ਇੰਡੀਅਨਜ਼ ਦੇ ਟ੍ਰੇਂਟ ਬੋਲਟ ਨੇ 13 ਵਿਕਟਾਂ ਲਈਆਂ ਹਨ। ਕਰੁਣਾਲ ਪੰਡਯਾ ਦੇ ਵੀ 13 ਵਿਕਟਾਂ ਹਨ।
Read More: ਭੁਵਨੇਸ਼ਵਰ ਕੁਮਾਰ IPL ‘ਚ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ