ਚੰਡੀਗੜ੍ਹ,11 ਫਰਵਰੀ 2023: ਸੀਰੀਆ ਦੇ ਪੋਪ ਫਰਾਂਸਿਸ (Pope Francis) ਨੂੰ ਇਨ੍ਹੀਂ ਦਿਨੀਂ ਵੈਟੀਕਨ ਸਿਟੀ ‘ਚ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਪ ਫਰਾਂਸਿਸ ਦੇ ਵਿਰੋਧੀ ਉਨ੍ਹਾਂ ਦੇ ਵਿਦੇਸ਼ੀ ਸਬੰਧਾਂ ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਤਬਦੀਲੀਆਂ ਲਈ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਪੋਪ ਬੇਨੇਡਿਕਟ ਦੀ 31 ਦਸੰਬਰ ਨੂੰ 95 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਸਾਬਕਾ ਪੋਪ ਬੇਨੇਡਿਕਟ ਦੀ ਮੌਤ ਤੋਂ ਬਾਅਦ, ਉਸ ਦੇ ਨਜ਼ਦੀਕੀ ਸਹਿਯੋਗੀ ਜਾਰਜ ਗੇਨਸਵੇਨ ਨੇ ਖੁਲਾਸਾ ਕੀਤਾ ਕਿ ਬੇਨੇਡਿਕਟ ਪੋਪ ਫਰਾਂਸਿਸ ਧਾਰਮਿਕ ਅਭਿਆਸਾਂ ਵਿੱਚ ਕੀਤੇ ਗਏ ਕੁਝ ਬਦਲਾਵਾਂ ਬਾਰੇ ਚਿੰਤਤ ਸੀ।
ਦੱਸ ਦੇਈਏ ਕਿ ਪੋਪ ਫਰਾਂਸਿਸ (Pope Francis) ਨੂੰ ਇਸ ਤੋਂ ਪਹਿਲਾਂ ਵੀ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕੈਥੋਲਿਕ ਚਰਚ ਦੀ ਗਵਰਨਿੰਗ ਬ੍ਰਾਂਚ ਰੋਮਨ ਕੁਰੀਆ ਨੇ ਵੀ ਪੋਪ ਫਰਾਂਸਿਸ ਦੀ ਆਲੋਚਨਾ ਕੀਤੀ ਸੀ | ਇਨ੍ਹਾਂ ਤੋਂ ਇਲਾਵਾ ਆਸਟ੍ਰੇਲੀਆਈ ਕਾਰਡੀਨਲ ਜਾਰਜ ਪੇਲ ਨੇ ਵੀ ਇਕ ਨੋਟ ਲਿਖ ਕੇ ਪੋਪ ਫਰਾਂਸਿਸ ਦੀ ਆਲੋਚਨਾ ਕੀਤੀ ਸੀ । ਦੱਸ ਦੇਈਏ ਕਿ ਜਾਰਜ ਪੇਲ ‘ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਸਨ, ਫਿਲਹਾਲ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ ਹੈ। ਹੁਣ ਜਰਮਨ ਕਾਰਡੀਨਲ ਗੇਰਾਰਡ ਮੂਲਰ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਇਸ ਕਿਤਾਬ ਨੂੰ ਲੈ ਕੇ ਹੰਗਾਮਾ ਹੋਇਆ ਹੈ |
ਤੁਹਾਨੂੰ ਦੱਸ ਦੇਈਏ ਕਿ ਕੈਥੋਲਿਕ ਚਰਚ ਦੇ ਭਵਿੱਖ ਨੂੰ ਲੈ ਕੇ ਵਿਸ਼ਵ ਪੱਧਰ ‘ਤੇ ਮੰਥਨ ਚੱਲ ਰਿਹਾ ਹੈ, ਜਿਸ ਦੀ ਸ਼ੁਰੂਆਤ ਪੋਪ ਫਰਾਂਸਿਸ ਨੇ ਸਾਲ 2021 ‘ਚ ਕੀਤੀ ਸੀ। ਇਸ ‘ਚ ਔਰਤਾਂ ਨੂੰ ਚਰਚ ‘ਚ ਜਗ੍ਹਾ ਦੇਣ, ਬਾਲ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਅਤੇ ਪਾਦਰੀਆਂ ਨਾਲ ਵਿਆਹ, ਚਰਚ ‘ਚ LGBT ਭਾਈਚਾਰੇ ਦਾ ਸੁਆਗਤ ਕਰਨ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ।