Mohinder Bhagat

ਵਿਰੋਧੀ ਧਿਰ ਨੂੰ ਸਾਡੀ ਪਾਰਟੀ ਤੋਂ ਏਕਤਾ ਸਿੱਖਣੀ ਚਾਹੀਦੀ ਹੈ: ਮਹਿੰਦਰ ਭਗਤ

ਚੰਡੀਗੜ੍ਹ, 13 ਜੁਲਾਈ 2024: ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜਿੱਤ ਤੋਂ ਬਾਅਦ ਜਲੰਧਰ ਪ੍ਰੈਸ ਵਾਰਤਾ ‘ਚ ਕੈਬਿਨਟ ਮੰਤਰੀ ਅਮਨ ਅਰੋੜਾ, ਮਹਿੰਦਰ ਭਗਤ (Mohinder Bhagat), ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਭਾਜਪਾ ਦੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਜਲੰਧਰ ਵਾਸੀਆਂ ਨੇ ਦੱਸ ਦਿੱਤਾ ਕਿਸ ਨੂੰ ਵੋਟ ਪਾਉਣੀ ਹੈ, ਕਿਸਨੂੰ ਨਹੀਂ |

ਇਸ ਦੌਰਾਨ ਨਵ-ਨਿਯੁਕਤ ਵਿਧਾਇਕ ਮਹਿੰਦਰ ਭਗਤ (Mohinder Bhagat) ਨੇ ਕਿਹਾ ਕਿ ਵਿਰੋਧੀ ਧਿਰ ਨੂੰ ਸਾਡੀ ਪਾਰਟੀ ਤੋਂ ਸਿੱਖਣਾ ਚਾਹੀਦਾ ਹੈ ਕਿ ਪਾਰਟੀ ਆਗੂ ਕਿਵੇਂ ਇਕਜੁੱਟ ਹੋ ਕੇ ਕੰਮ ਕਰ ਸਕਦੇ ਹਨ। ਆਉਣ ਵਾਲੇ ਸਮੇਂ ‘ਚ ਵੀ ਅਸੀਂ ਇਸੇ ਤਰ੍ਹਾਂ ਚੋਣ ਲੜ ਕੇ ਜਿੱਤਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਹੀ ਯਕੀਨ ਸੀ ਕਿ ਉਹ ਜਲੰਧਰ ਪੱਛਮੀ ਜ਼ਿਮਨੀ ਚੋਣ ਜਿੱਤਣਗੇ | ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਸੀਐੱਮ ਭਗਵੰਤ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਜਿਤਾਇਆ ਹੈ | ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਦਾ ਵੀ ਧੰਨਵਾਦ ਕੀਤਾ ਹੈ |

Scroll to Top