ਹਰਦੀਪ ਸਿੰਘ ਪੁਰੀ

ਵਿਰੋਧੀ ਧਿਰ ਨੇ ਹਰਦੀਪ ਸਿੰਘ ਪੁਰੀ ਦਾ ਮੰਗਿਆ ਅਸਤੀਫਾ, ਲੋਕ ਸਭਾ ਦੀ ਕਾਰਵਾਈ 9 ਮਾਰਚ ਤੱਕ ਮੁਲਤਵੀ

ਦਿੱਲੀ, 13 ਫਰਵਰੀ 2026: ਬਜਟ ਸੈਸ਼ਨ ਦੇ 13ਵੇਂ ਦਿਨ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਸਿਰਫ਼ 10 ਮਿੰਟ ਚੱਲੀ। ਸ਼ੁੱਕਰਵਾਰ ਨੂੰ ਜਿਵੇਂ ਹੀ ਸਦਨ ਮੁੜ ਸ਼ੁਰੂ ਹੋਇਆ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ “ਹਰਦੀਪ ਪੁਰੀ ਦੇ ਅਸਤੀਫਾ ਦੇਣ” ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ! ਸਦਨ ਪੰਜ ਮਿੰਟ ਬਾਅਦ ਮੁਲਤਵੀ ਕਰ ਦਿੱਤਾ ਗਿਆ।

ਇਸਤੋਂ ਬਾਅਦ ਸਦਨ ਦੁਪਹਿਰ 12 ਵਜੇ ਮੁੜ ਸ਼ੁਰੂ ਹੋਇਆ। ਇਸ ਵਾਰ, ਹੰਗਾਮੇ ਦੇ ਵਿਚਾਲੇ ਸਿੱਖਿਆ ਅਤੇ ਕਾਨੂੰਨ ਮੰਤਰਾਲਿਆਂ ਨਾਲ ਸਬੰਧਤ ਕੁਝ ਬਿੱਲ ਪੇਸ਼ ਕੀਤੇ ਗਏ। ਇਸ ਤੋਂ ਬਾਅਦ, ਚੇਅਰਪਰਸਨ ਸੰਧਿਆ ਰਾਏ ਨੇ ਲੋਕ ਸਭਾ 9 ਮਾਰਚ ਤੱਕ ਮੁਲਤਵੀ ਕਰ ਦਿੱਤੀ।

ਸੰਸਦ ਦਾ ਬਜਟ ਸੈਸ਼ਨ ਦੋ ਪੜਾਵਾਂ ‘ਚ ਹੋ ਰਿਹਾ ਹੈ। ਪਹਿਲਾ 28 ਜਨਵਰੀ ਤੋਂ 13 ਫਰਵਰੀ ਤੱਕ ਹੈ। ਦੂਜਾ ਪੜਾਅ 23 ਦਿਨਾਂ ਦੇ ਬ੍ਰੇਕ ਤੋਂ ਬਾਅਦ 9 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 2 ਅਪ੍ਰੈਲ ਤੱਕ ਜਾਰੀ ਰਹੇਗਾ।

ਇਸ ਦੌਰਾਨ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ‘ਤੇ ਸੱਤਾ ਹਾਸਲ ਕਰਨ ਲਈ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਇਸ ਤੋਂ ਪਹਿਲਾਂ, ਨਿਸ਼ੀਕਾਂਤ ਨੇ ਲੋਕ ਸਭਾ ‘ਚ ਰਾਹੁਲ ਗਾਂਧੀ ਖ਼ਿਲਾਫ ਸਬਸਟੈਂਸਿਵ ਪ੍ਰਸਤਾਵ (substantive motion) ਪੇਸ਼ ਕੀਤਾ, ਜਿਸ ‘ਚ ਉਨ੍ਹਾਂ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ। ਦੂਬੇ ਨੇ ਰਾਹੁਲ ਦੀ ਸੰਸਦੀ ਮੈਂਬਰਸ਼ਿਪ ਨੂੰ ਖਤਮ ਕਰਨ ਅਤੇ ਚੋਣ ਲੜਨ ‘ਤੇ ਉਮਰ ਭਰ ਦੀ ਪਾਬੰਦੀ ਦੀ ਮੰਗ ਕੀਤੀ।

ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦੁੱਖ ਝੱਲ ਰਹੇ ਹਨ। “ਮੰਤਰੀ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਉਹ ਐਮਐਸਪੀ ਨੂੰ ਕਦੋਂ ਕਾਨੂੰਨੀ ਰੂਪ ਦੇਣਗੇ, ਇਸਦਾ ਸਿੱਧਾ ਜਵਾਬ ਦੇਣਾ ਚਾਹੀਦਾ ਹੈ।” ਸ਼ਿਵਰਾਜ ਸਿੰਘ ਚੌਹਾਨ ਨੇ ਜਵਾਬ ਦਿੱਤਾ, “ਅਸੀਂ ਲਾਗਤ ‘ਚ 50 ਪ੍ਰਤੀਸ਼ਤ ਲਾਭ ਜੋੜ ਕੇ ਐਮਐਸਪੀ ਨਿਰਧਾਰਤ ਕੀਤਾ ਹੈ। ਉਨ੍ਹਾਂ ਦੀ ਸਰਕਾਰ ਦੌਰਾਨ ਅਜਿਹਾ ਕੁਝ ਨਹੀਂ ਹੋਇਆ ਸੀ। ਹੁਣ ਕਿਸਾਨ ਲਾਭ ਕਮਾ ਰਹੇ ਹਨ। ਇਸ ਲਈ ਉਹ ਖੁਸ਼ ਹਨ।”

ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਨੇ ਪ੍ਰਸਤਾਵ ਲਿਆਉਣ ਦਾ ਫੈਸਲਾ ਕੀਤਾ ਸੀ। ਰਾਹੁਲ ਗਾਂਧੀ ਨੇ ਨਿਯਮਾਂ ਨੂੰ ਤੋੜਿਆ ਅਤੇ ਗੈਰ-ਕਾਨੂੰਨੀ ਤੌਰ ‘ਤੇ ਇੱਕ ਅਣਪ੍ਰਕਾਸ਼ਿਤ ਕਿਤਾਬ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਆਪਣੇ ਬਜਟ ਭਾਸ਼ਣ ‘ਚ ਕਈ ਬਿਆਨ ਵੀ ਦਿੱਤੇ, ਜਿਨ੍ਹਾਂ ‘ਚ “ਦੇਸ਼ ਵਿਕ ਗਿਆ ਹੈ” ਅਤੇ ਪ੍ਰਧਾਨ ਮੰਤਰੀ ਬਾਰੇ ਹੋਰ ਸ਼ਬਦ ਸ਼ਾਮਲ ਹਨ। ਕਈ ਮੁੱਦੇ ਹਨ ਜਿਨ੍ਹਾਂ ‘ਤੇ ਅਸੀਂ ਉਨ੍ਹਾਂ ਨੂੰ ਨੋਟਿਸ ‘ਤੇ ਰੱਖਣਾ ਚਾਹੁੰਦੇ ਸੀ।

Read More: USA ਬਨਾਮ NED: ਟੀ-20 ਵਿਸ਼ਵ ਕੱਪ ‘ਚ ਅੱਜ ਅਮਰੀਕਾ ਤੇ ਨੀਦਰਲੈਂਡ ਵਿਚਾਲੇ ਅਹਿਮ ਮੁਕਾਬਲਾ

ਵਿਦੇਸ਼

Scroll to Top