ਵੋਟਰ ਤਸਦੀਕ

ਵੋਟਰ ਤਸਦੀਕ ਮੁੱਦੇ ‘ਤੇ ਲੋਕ ਸਭਾ ਤੇ ਰਾਜ ਸਭਾ ‘ਚ ਵਿਰੋਧੀ ਧਿਰ ਦਾ ਭਾਰੀ ਹੰਗਾਮਾ

ਚੰਡੀਗੜ੍ਹ, 19 ਅਗਸਤ 2025: ਮੰਗਲਵਾਰ ਨੂੰ ਵੋਟਰ ਤਸਦੀਕ ਅਤੇ ਵੋਟ ਚੋਰੀ ਦੇ ਦੋਸ਼ਾਂ ਦੇ ਮੁੱਦੇ ‘ਤੇ ਲੋਕ ਸਭਾ ਅਤੇ ਰਾਜ ਸਭਾ ‘ਚ ਭਾਰੀ ਹੰਗਾਮਾ ਹੋਇਆ। ਇਸ ਕਰਕੇ ਰਾਜ ਸਭਾ ਦੀ ਕਾਰਵਾਈ ਮੁਸ਼ਕਿਲ ਨਾਲ 5 ਮਿੰਟ ਚੱਲ ਸਕੀ। ਇਸ ਤੋਂ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।

ਦੂਜੇ ਪਾਸੇ, ਲੋਕ ਸਭਾ ‘ਚ ਵੀ ਇਸੇ ਤਰ੍ਹਾਂ ਦੀ ਸਥਿਤੀ ਬਣੀ ਰਹੀ। ਇਸ ਦੌਰਾਨ ਜਿਵੇਂ ਹੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਸਦਨ ‘ਚ ਨਾਅਰੇਬਾਜ਼ੀ ਦੇ ਵਿਚਕਾਰ, ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ।

ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਨੇ ਵੀ ਕੁਝ ਸਵਾਲਾਂ ਦੇ ਜਵਾਬ ਦਿੱਤੇ, ਪਰ ਹੰਗਾਮਾ ਨਹੀਂ ਰੁਕਿਆ। ਅੰਤ ‘ਚ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

ਇਸ ਤੋਂ ਪਹਿਲਾਂ, ਸਦਨ ਦੇ ਬਾਹਰ, ਤੇਲੰਗਾਨਾ ਕਾਂਗਰਸ ਦੇ ਆਗੂਆਂ ਨੇ ਸੂਬੇ ‘ਚ ਯੂਰੀਆ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਿਯੰਕਾ ਗਾਂਧੀ ਨੇ ਵੀ ਇਸ ‘ਚ ਹਿੱਸਾ ਲਿਆ। ਕਾਂਗਰਸ ਸੰਸਦ ਮੈਂਬਰ ਮੱਲੂ ਰਵੀ ਨੇ ਕਿਹਾ ਕਿ ਸਰਕਾਰ ਨੇ ਤੇਲੰਗਾਨਾ ਨੂੰ ਸਿਰਫ਼ 5 ਲੱਖ ਟਨ ਯੂਰੀਆ ਦਿੱਤਾ ਹੈ। ਪਰ ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ, ਉਨ੍ਹਾਂ ਨੂੰ ਅਜੇ ਵੀ ਤੇਲੰਗਾਨਾ ਨੂੰ 3 ਲੱਖ ਟਨ ਯੂਰੀਆ ਜਾਰੀ ਕਰਨਾ ਹੈ।

ਉਹ ਆਂਧਰਾ ਪ੍ਰਦੇਸ਼ ਅਤੇ ਹੋਰ ਭਾਜਪਾ ਸ਼ਾਸਿਤ ਰਾਜਾਂ ਨੂੰ ਯੂਰੀਆ ਦੇ ਰਹੇ ਹਨ, ਪਰ ਤੇਲੰਗਾਨਾ ‘ਚ ਕਾਂਗਰਸ ਦੀ ਸਰਕਾਰ ਹੈ ਇਸ ਲਈ ਉਹ ਯੂਰੀਆ ਨਹੀਂ ਦੇ ਰਹੇ ਹਨ। ਅਸੀਂ ਇਸ ਮੁੱਦੇ ਨੂੰ ਨਹੀਂ ਛੱਡਾਂਗੇ ਅਤੇ ਜੇਪੀ ਨੱਡਾ ਦੇ ਘਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਾਂਗੇ।

Read More: MP ਰਾਹੁਲ ਗਾਂਧੀ ਦੇ ਨਾਗਰਿਕਤਾ ਮਾਮਲੇ ‘ਚ ਬ੍ਰਿਟੇਨ ਤੋਂ ਭਾਰਤ ਪਹੁੰਚੀ ਰਿਪੋਰਟ

Scroll to Top