July 7, 2024 11:20 am
ਭਗਵੰਤ ਮਾਨ

ਖੁੱਲ੍ਹੀ ਬਹਿਸ ‘ਚ ਵਿਰੋਧੀ ਧਿਰ ਦੀਆਂ ਕੁਰਸੀਆਂ ਖਾਲੀ, ਸਿਰਫ਼ CM ਭਗਵੰਤ ਮਾਨ ਪਹੁੰਚੇ

ਚੰਡੀਗੜ੍ਹ, 01 ਨਵੰਬਰ 2023: ਲੁਧਿਆਣਾ ਵਿੱਚ ਪੰਜਾਬ ਦੇ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਸ਼ੁਰੂ ਹੋ ਗਈ ਹੈ | ਦੂਜੇ ਪਾਸੇ ਮੰਚ ‘ਤੇ ਵਿਰੋਧੀ ਧਿਰ ਦੀਆਂ ਸੀਟਾਂ ਖਾਲ੍ਹੀ ਨਜ਼ਰ ਆਈਆਂ | ਵਿਰੋਧੀ ਧਿਰ ਦਾ ਕੋਈ ਆਗੂ ਨਹੀਂ ਪਹੁੰਚਿਆ |

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼, ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗਾ ਲੱਗਦਾ ਜੇਕਰ ਵਿਰੋਧੀ ਧਿਰ ਇਸ ਬਹਿਸ ‘ਚ ਸ਼ਾਮਲ ਹੁੰਦੀ ਹੈ | ਉਂਝ ਇਸ ਬਹਿਸ ਵਿੱਚ ਕੁਝ ਵਿਦਵਾਨ ਪਹੁੰਚਣ ਦੀ ਉਮੀਦ ਹੈ। ਇਸ ਲਈ ਪੰਜਾਬ ਦੇ ਮੁੱਦਿਆਂ ਉੱਪਰ ਗੰਭੀਰ ਗੱਲਬਾਤ ਵੀ ਹੋ ਸਕਦੀ ਹੈ।