18 ਮਈ 2025: ਪਾਕਿਸਤਾਨ (pakistan) ਨੂੰ ਬੇਨਕਾਬ ਕਰਨ ਲਈ, ਮੋਦੀ ਸਰਕਾਰ ਨੇ ਇੱਕ ਸਰਬ-ਪਾਰਟੀ ਵਫ਼ਦ ਬਣਾਇਆ ਹੈ, ਜਿਸ ਨੂੰ ਸੱਤ ਸਮੂਹਾਂ ਵਿੱਚ ਵੰਡਿਆ ਗਿਆ ਹੈ। ਇਸ ਸਮੂਹ ਵਿੱਚ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਤੋਂ ਲੈ ਕੇ ਏਆਈਐਮਆਈਐਮ ਸੰਸਦ ਮੈਂਬਰ ਅਸਦੁਦੀਨ ਓਵੈਸੀ ਤੱਕ ਸਾਰੇ ਸ਼ਾਮਲ ਹਨ। ਅਰਬ ਦੇਸ਼ਾਂ ਦਾ ਦੌਰਾ ਕਰਨ ਵਾਲੇ ਸਮੂਹ ਵਿੱਚ ਅਸਦੁਦੀਨ ਓਵੈਸੀ ਦਾ ਨਾਮ ਪ੍ਰਮੁੱਖਤਾ ਨਾਲ ਸ਼ਾਮਲ ਹੈ। ਜਦੋਂ ਕਿ ਸ਼ਸ਼ੀ ਥਰੂਰ ਅਤੇ ਸ਼ਿਵ ਸੈਨਾ (shiv sena) ਦੇ ਸੰਸਦ ਮੈਂਬਰ ਮਿਲਿੰਦ ਦਿਓੜਾ ਅਮਰੀਕਾ ਅਤੇ ਕੋਲੰਬੀਆ ਵਰਗੇ ਦੇਸ਼ਾਂ ਦੇ ਦੌਰੇ ‘ਤੇ ਹੋਣਗੇ।
ਕੇਂਦਰ ਸਰਕਾਰ ਨੇ ‘ਆਪਰੇਸ਼ਨ ਸਿੰਦੂਰ’ (Operation Sindoor) ਸਮੇਤ ਸਰਹੱਦ ਪਾਰ ਅੱਤਵਾਦ ਦੇ ਮੁੱਦੇ ‘ਤੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦਾ ਪੱਖ ਰੱਖਣ ਲਈ ਭੇਜੇ ਜਾਣ ਵਾਲੇ ਸੱਤ ਵਫਦਾਂ ਦੇ ਆਗੂਆਂ ਅਤੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਹੇਠ ਲਿਖੇ ਸੰਸਦ ਮੈਂਬਰਾਂ ਨੂੰ ਇਸ ਵਿੱਚ ਜਗ੍ਹਾ ਦਿੱਤੀ ਗਈ ਹੈ।
ਸਰਬ-ਪਾਰਟੀ ਵਫ਼ਦ ਦੇ ਪਹਿਲੇ ਸਮੂਹ ਵਿੱਚ ਭਾਜਪਾ ਸੰਸਦ ਮੈਂਬਰ ਬੈਜਯੰਤ ਪਡਾ ਦੀ ਅਗਵਾਈ ਵਿੱਚ 7 ਆਗੂ ਸ਼ਾਮਲ ਹੋਣਗੇ ਜੋ ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕਰਨਗੇ। ਇਨ੍ਹਾਂ ਵਿੱਚ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਅਸਦੁਦੀਨ ਓਵੈਸੀ, ਸਤਨਾਮ ਸਿੰਘ ਸੰਧੂ, ਗੁਲਾਮ ਨਬੀ ਆਜ਼ਾਦ, ਐਸ ਫੰਗਨੌਨ, ਕੋਨਿਕ, ਰੇਖਾ ਸ਼ਰਮਾ ਸ਼ਾਮਲ ਹਨ।
(1) ਅਮਰ ਸਿੰਘ, ਲੋਕ ਸਭਾ ਮੈਂਬਰ ਫਤਿਹਗੜ੍ਹ ਸਾਹਿਬ(ਕਾਂਗਰਸ)
(2) ਸਤਨਾਮ ਸਿੰਘ ਸੰਧੂ, ਰਾਜ ਸਭਾ ਮੈਂਬਰ (ਨਾਮਜ਼ਦ)
(3) ਬਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਮੈਂਬਰ (AAP)
ਅਮਰ ਸਿੰਘ ਭਾਜਪਾ ਦੇ ਸੀਨੀਅਰ ਨੇਤਾ ਤੇ ਲੋਕ ਸਭਾ MP ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿੱਚ UK,ਫਰਾਂਸ, ਜਰਮਨੀ,ਇਟਲੀ ਡੈਨਮਾਰਕ ਤੇ ਯੂਰਪਨੀਅਨ ਯੂਨੀਅਨ ਜਾਣਗੇ।
ਸਤਨਾਮ ਸਿੰਘ ਸੰਧੂ ਭਾਜਪਾ ਦੇ ਲੋਕ ਸਭਾ MP ਬੈਜਯੰਤ ਪਾਂਡਾ ਦੀ ਲੀਡ’ਚ ਸਾਊਦੀ ਅਰਬ,ਕੁਵੈਤ ਬਹਰੀਨ ਤੇ ਅਲਜੀਰੀਆ ਦਾ ਦੌਰਾ ਕਰਨਗੇ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸੁਪ੍ਰਿਆ ਸੂਲੇ ਦੀ ਅਗਵਾਈ ਵਿੱਚ ਮਿਸ਼ਰ,ਕਤਰ,ਇਥੋਪੀਆ ਅਤੇ ਦੱਖਣੀ ਅਫਰੀਕਾ ਜਾਣਗੇ।
ਵਫ਼ਦ ਵਿੱਚ ਚੰਡੀਗੜ੍ਹ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਅਤੇ ਕਈ ਰਾਜਦੂਤਾਂ, ਹਾਈ ਕਮਿਸ਼ਨਰਾਂ ਤੇ ਪੱਤਰਕਾਰਾਂ ਦੇ ਨਾਮ ਵੀ ਸ਼ਾਮਿਲ ਹਨ।
Read More: ਆਪ੍ਰੇਸ਼ਨ ਸਿੰਦੂਰ ਤਹਿਤ ਮਾਰੇ ਗਏ ਅੱ.ਤ.ਵਾ.ਦੀ.ਆਂ ਦੀ ਸੂਚੀ ਜਾਰੀ