Operation Sindoor: PM ਮੋਦੀ ਨੇ ਹੀ ਆਪ੍ਰੇਸ਼ਨ ਦਾ ਚੁਣਿਆ ਨਾਮ, ਆਪ੍ਰੇਸ਼ਨ ਸਿੰਦੂਰ ‘ਤੇ ਲਗਾਈ ਮੋਹਰ

7 ਮਈ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder modi) ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਵਿਰੁੱਧ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਕਾਰਵਾਈ ਲਈ ‘ਆਪ੍ਰੇਸ਼ਨ ਸਿੰਦੂਰ'(Operation Sindoor) ਦਾ ਨਾਮ ਚੁਣਿਆ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਅੱਤਵਾਦੀਆਂ ਵੱਲੋਂ 26 ਨਾਗਰਿਕਾਂ ਦੀ ਹੱਤਿਆ ਤੋਂ ਬਾਅਦ, ਬਹੁਤ ਸਾਰੇ ਪੀੜਤਾਂ ਦੀਆਂ ਪਤਨੀਆਂ ਦੀਆਂ ਤਸਵੀਰਾਂ ਨੇ ਦੇਸ਼ ਭਰ ਵਿੱਚ ਹੜਕੰਪ ਮਚਾ ਦਿੱਤਾ ਸੀ। ਇਸ ਲਈ, ਬਦਲਾ ਲੈਣ ਵਾਲੀ ਕਾਰਵਾਈ ਲਈ ‘ਆਪ੍ਰੇਸ਼ਨ ਸਿੰਦੂਰ’ (Operation Sindoor) ਨਾਮ ਸਭ ਤੋਂ ਢੁਕਵਾਂ ਮੰਨਿਆ ਗਿਆ।

ਉਥੇ ਹੀ ਜਦੋਂ ਫੌਜ ਨੇ ਇਸ ਕਾਰਵਾਈ ਬਾਰੇ ਪ੍ਰੈਸ ਬ੍ਰੀਫਿੰਗ ਕੀਤੀ, ਉਦੋਂ ਵੀ ਸਿਰਫ਼ ਦੋ ਮਹਿਲਾ ਫੌਜੀ ਅਧਿਕਾਰੀਆਂ ਨੇ ਦੇਸ਼ ਨੂੰ ਫੌਜੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਮੌਜੂਦ ਸਨ। ਪ੍ਰੈਸ ਕਾਨਫਰੰਸ ਵਿੱਚ ਸੰਸਦ ਹਮਲੇ, ਮੁੰਬਈ ਹਮਲੇ, ਪੁਲਵਾਮਾ ਹਮਲੇ ਅਤੇ ਪਹਿਲਗਾਮ ਹਮਲੇ ਦੇ ਦ੍ਰਿਸ਼ ਦਿਖਾਏ ਗਏ।

ਦਰਅਸਲ, 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ ਦਾ ਧਰਮ ਪੁੱਛਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅੱਤਵਾਦੀ ਹਮਲੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਆਪਣੇ ਪਤੀ ਗੁਆ ਦਿੱਤੇ। ਇਸ ਭਿਆਨਕ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ, ਭਾਰਤ ਨੇ 15 ਦਿਨਾਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POJK) ਵਿੱਚ ਨੌਂ ਅੱਤਵਾਦੀ ਕੈਂਪਾਂ ਨੂੰ ਸਟੀਕ ਸਟ੍ਰਾਈਕ ਰਾਹੀਂ ਤਬਾਹ ਕਰ ਦਿੱਤਾ। ਭਾਰਤੀ ਹਥਿਆਰਬੰਦ ਸੈਨਾਵਾਂ ਨੇ ਇਸ ਕਾਰਵਾਈ ਨੂੰ ‘ਆਪਰੇਸ਼ਨ ਸਿੰਦੂਰ’ (Operation Sindoor) ਦਾ ਨਾਮ ਦਿੱਤਾ।

Read More: Operation Sindoor: ਗ੍ਰਹਿ ਮੰਤਰੀ ਅਮਿਤ ਸ਼ਾਹ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ, PM ਮੋਦੀ ਪਹੁੰਚੇ ਰਾਸ਼ਟਰਪਤੀ ਭਵਨ

Scroll to Top