Operation Sindoor: ਬਠਿੰਡਾ ਦੇ ਖੇਤਾਂ ‘ਚ ਜਹਾਜ਼ ਕਰੈਸ਼, ਇੱਕ ਦੀ ਮੌ.ਤ, 9 ਜਾਣੇ ਜ.ਖ਼.ਮੀ

7 ਮਈ 2025: ਭਾਰਤ ਦੇ ਪਾਕਿਸਤਾਨ (bharat and pakistan) ‘ਤੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਦੌਰਾਨ ਬਠਿੰਡਾ 9bathinda) ਪੰਜਾਬ ਵਿੱਚ ਸਵੇਰੇ 2 ਵਜੇ ਦੇ ਕਰੀਬ ਇੱਕ ਜਹਾਜ਼ ਦੇ ਖੇਤਾਂ ਵਿੱਚ ਕਰੈਸ਼ ਹੋਣ ਦੀ ਰਿਪੋਰਟ ਮਿਲੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਮ੍ਰਿਤਕ ਵਿਅਕਤੀ ਦਾ ਨਾਮ ਗੋਵਿੰਦ (govind) ਦੱਸਿਆ ਜਾ ਰਿਹਾ ਹੈ ਅਤੇ ਇਹ ਖੁਲਾਸਾ ਹੋਇਆ ਹੈ ਕਿ ਉਹ ਹਰਿਆਣਾ ਦੇ ਚਰਖੀ ਦਾਦਰੀ ਦਾ ਰਹਿਣ ਵਾਲਾ ਸੀ। ਇਹ ਘਟਨਾ ਗੋਨਿਆਣਾ (gianiana) ਮੰਡੀ ਨੇੜਲੇ ਪਿੰਡ ਅਕਲੀਆਂ ਕਲਾਂ ਦੀ ਹੈ।

ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੀਡੀਆ ਨੂੰ 2 ਕਿਲੋਮੀਟਰ ਦੂਰ ਰੋਕ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਜਹਾਜ਼ ਕਿਸਦਾ ਹੈ।

ਇਸ ਘਟਨਾ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਖੇਤਾਂ ਵਿੱਚ ਇੱਕ ਵੱਡੀ ਚੀਜ਼ ਸੜਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਇੱਕ ਵਿਅਕਤੀ ਕਹਿ ਰਿਹਾ ਹੈ ਕਿ ਜਹਾਜ਼ ਰਾਤ 1.30 ਵਜੇ ਖੇਤਾਂ ਵਿੱਚ ਕਰੈਸ਼ ਹੋ ਗਿਆ ਹੈ। ਜਦੋਂ ਲੋਕ ਇੱਥੇ ਪਹੁੰਚੇ, ਤਾਂ ਇੱਕ ਧਮਾਕਾ ਹੋਇਆ। ਵੀਡੀਓ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਅੱਗ ਬੁਝਾਉਂਦੇ ਦਿਖਾਈ ਦੇ ਰਹੇ ਹਨ।

Read More: Operation Sindoor: ਰੱਖਿਆ ਮੰਤਰੀ ਰਾਜਨਾਥ ਸਿੰਘ ਜਲਦੀ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

Scroll to Top