Operation Sindoor

Operation Sindoor: ਆਪ੍ਰੇਸ਼ਨ ਸਿੰਦੂਰ ਤਹਿਤ ਮਾਰੇ ਗਏ ਅੱ.ਤ.ਵਾ.ਦੀ.ਆਂ ਦੀ ਸੂਚੀ ਜਾਰੀ

ਦਿੱਲੀ, 10 ਮਈ 2025: Operation Sindoor: ਭਾਰਤ ਨੇ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਪਾ.ਕਿ.ਸ.ਤਾ.ਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ‘ਚ ਸਥਿਤ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪੰਜ ਅੱ.ਤ.ਵਾ.ਦੀ.ਆਂ ਨੂੰ ਢੇਰ ਕੀਤਾ ਗਿਆ ਸੀ |

ਇਸ ਦੌਰਾਨ ਨਿਊਜ਼ ਏਜੰਸੀ ਏਐਨਆਈ ਨੇ ਸ਼ਨੀਵਾਰ ਨੂੰ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਇਨ੍ਹਾਂ 5 ਅੱ.ਤ.ਵਾ.ਦੀ.ਆਂ ਦੀ ਸੂਚੀ ਜਾਰੀ ਕੀਤੀ ਹੈ । ਇਨ੍ਹਾਂ ਦੇ ਨਾਂ ਅਬੂ ਜੁੰਦਾਲ, ਹਾਫਿਜ਼ ਮੁਹੰਮਦ ਜਮੀਲ, ਮੁਹੰਮਦ ਯੂਸਫ ਅਜ਼ਹਰ, ਮੁਹੰਮਦ ਸਲੀਮ, ਘੋਸੀ ਅਤੇ ਮੁਹੰਮਦ ਹਸਨ ਖਾਨ ਸ਼ਾਮਲ ਹਨ । ਯੂਸਫ਼ ਕੰਧਾਰ ਹਾਈਜੈਕਿੰਗ ਦਾ ਮਾਸਟਰਮਾਈਂਡ ਸੀ ਅਤੇ ਜੁੰਦਾਲ ਮੁੰਬਈ ਹਮਲਿਆਂ ‘ਚ ਸ਼ਾਮਲ ਸੀ।

ਭਾਰਤੀ ਰੱਖਿਆ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਸ਼ਨੀਵਾਰ ਸਵੇਰੇ 10:30 ਵਜੇ ਪਾਕਿਸਤਾਨ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ। ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, ‘ਭਾਰਤ ਨੇ 8 ਫੌਜੀ ਠਿਕਾਣਿਆਂ ‘ਤੇ ਹਮਲਾ ਕੀਤਾ। ਇਨ੍ਹਾਂ ‘ਚ ਪਾਕਿਸਤਾਨੀ ਏਅਰਬੇਸ ਅਤੇ ਹਥਿਆਰਾਂ ਦੇ ਡਿਪੂ ਸ਼ਾਮਲ ਹਨ। ਇਸ ਤੋਂ ਪਹਿਲਾਂ, ਬੀਐਸਐਫ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ, ਪਾਕਿਸਤਾਨ ਦੇ ਸਿਆਲਕੋਟ ਦੇ ਲੂਨੀ ਵਿਖੇ ਸਥਿਤ ਅੱ.ਤ.ਵਾ.ਦੀ ਲਾਂਚਪੈਡ ਨੂੰ ਤਬਾਹ ਕਰ ਦਿੱਤਾ ਗਿਆ।

ਸ਼ੁੱਕਰਵਾਰ ਨੂੰ ਸ਼ਾਮ 7.47 ਵਜੇ ਤੋਂ 10.57 ਵਜੇ ਦੇ ਵਿਚਕਾਰ ਪਾਕਿਸਤਾਨ ਨੇ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ 26 ਸ਼ਹਿਰਾਂ ‘ਚ 550 ਤੋਂ ਵੱਧ ਡਰੋਨ ਸੁੱਟੇ। ਇਸ ਹਮਲੇ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ।

ਪਾਕਿਸਤਾਨ ਨੇ ਸ਼ਨੀਵਾਰ ਸਵੇਰੇ ਫਿਰ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ, ਹਰਿਆਣਾ ਅਤੇ ਗੁਜਰਾਤ ‘ਤੇ ਹਮਲਾ ਕੀਤਾ। ਇਸ ਗੋਲੀਬਾਰੀ ‘ਚ ਰਾਜੌਰੀ ਦੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਪੰਜ ਜਣੇ ਮਾਰੇ ਗਏ। ਜੰਮੂ ਸ਼ਹਿਰ ‘ਚ ਵੀ ਹਵਾਈ ਹਮਲੇ ਜਾਰੀ ਹਨ। ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਫੈਲਾਏ ਝੂਠੇ ਦਾਅਵਿਆਂ ਦਾ ਖੰਡਨ

 

Scroll to Top