ਹਰਿਆਣਾ, 07 ਮਈ 2025: Operation Sindoor: ਭਾਰਤ ਨੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦਾ ਬਦਲਾ ਲੈਣ ਲਈ ਸਵੇਰੇ 1.05 ਵਜੇ ਤੋਂ 1.30 ਵਜੇ ਤੱਕ ਪਾਕਿਸਤਾਨ ‘ਤੇ ‘ਆਪ੍ਰੇਸ਼ਨ ਸਿੰਦੂਰ’ ਨਾਮਕ ਹਵਾਈ ਹਮਲਾ ਕੀਤਾ। ਇਸ ਸਮੇਂ ਦੌਰਾਨ ਅੱ.ਤ.ਵਾ.ਦੀ ਦੀਆਂ 9 ਥਾਵਾਂ ‘ਤੇ ਵੱਡੀ ਕਾਰਵਾਈ ਕੀਤੀ ਹੈ | ਇਸ ਹਮਲੇ ਤੋਂ ਬਾਅਦ ਹਰਿਆਣਾ (Haryana), ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ‘ਚ ਹਾਈ ਅਲਰਟ ਹੈ।
ਹਰਿਆਣਾ ਦੇ ਅੰਬਾਲਾ ‘ਚ ਹਾਈ ਅਲਰਟ ਨੂੰ ਦੇਖਦੇ ਹੋਏ, ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਰਪੀਐਫ ਟੀਮਾਂ ਅੰਬਾਲਾ ਕੈਂਟ, ਸਿਰਸਾ ਸਮੇਤ ਕਈ ਰੇਲਵੇ ਸਟੇਸ਼ਨਾਂ ‘ਤੇ ਲਗਾਤਾਰ ਜਾਂਚ ਕਰ ਰਹੀਆਂ ਹਨ। ਹਰਿਆਣਾ (Haryana) ਕਾਂਗਰਸ ਨੇ ਸੰਵਿਧਾਨ ਬਚਾਓ ਰੈਲੀ ਸੰਬੰਧੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿ ਅਸੀਂ ਇਸ ਕਾਇਰਤਾਪੂਰਨ ਕਾਰਵਾਈ ਦਾ ਢੁਕਵਾਂ ਜਵਾਬ ਦੇਵਾਂਗੇ ਅਤੇ ਅਸੀਂ ਉਹ ਜਵਾਬ ਦੇ ਦਿੱਤਾ ਹੈ। ਇਸ ਵਾਰ ਅਸੀਂ ਉਨ੍ਹਾਂ ਨੂੰ ਇੰਨਾ ਜ਼ੋਰਦਾਰ ਜਵਾਬ ਦਿੱਤਾ ਕਿ ਉਹ ਦੁਬਾਰਾ ਕੁਝ ਨਹੀਂ ਕਰਨਗੇ। ਅਨਿਲ ਵਿਜ ਨੇ ਕਿਹਾ ਕਿ ਸਾਨੂੰ ਪਰਮਾਣੂ ਬੰ.ਬ ਦੀ ਧਮਕੀ ਨਾ ਦਿਓ। ਸਾਡੇ ਕੋਲ ਬੰ.ਬ ਵੀ ਹਨ |
ਭਾਰਤ ਸਰਕਾਰ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਹਰਿਆਣਾ ‘ਚ ਲੋਕਾਂ ਨੇ ਜਸ਼ਨ ਮਨਾਇਆ। ਸੋਨੀਪਤ ‘ਚ ਲੋਕਾਂ ਨੇ ਪਾਕਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਿਸਾਰ ‘ਚ, ਮਾਰਨਿੰਗ ਵਾਕ ਕਲੱਬ ਨੇ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਹਵਾਈ ਹਮਲੇ ‘ਤੇ ਖੁਸ਼ੀ ਪ੍ਰਗਟ ਕੀਤੀ।
Read More: Operation Sindoor : ਆਪ੍ਰੇਸ਼ਨ ਸਿੰਦੂਰ ‘ਤੇ ਫੌਜ ਦੀ ਪ੍ਰੈਸ ਬ੍ਰੀਫਿੰਗ ਸ਼ੁਰੂ