ਚੰਡੀਗੜ੍ਹ, 07 ਮਈ 2025: Operation Sindoor: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਜੰਮੂ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁੰਛ ਦੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਅੱਜ ਬੰਦ ਰਹਿਣਗੀਆਂ। ਕੱਲ੍ਹ ਦੇਰ ਰਾਤ ਆਪ੍ਰੇਸ਼ਨ ਸਿੰਦੂਰ ਕੀਤੇ ਜਾਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਫੌਜ ਮੁਖੀਆਂ ਨਾਲ ਗੱਲ ਕੀਤੀ। ਰੱਖਿਆ ਮੰਤਰੀ ਨੇ ਵੀ ਸਥਿਤੀ ਬਾਰੇ ਜਾਣਕਾਰੀ ਲਈ।
ਭਾਜਪਾ ਆਗੂ ਅਲਤਾਫ ਠਾਕੁਰ ਨੇ ਕਿਹਾ ਕਿ ਅੱਜ ਆਪ੍ਰੇਸ਼ਨ ਸਿੰਦੂਰ ਕੀਤਾ ਗਿਆ, ਜਿਸ ‘ਚ 9 ਥਾਵਾਂ ‘ਤੇ ਹਮਲੇ ਕੀਤੇ ਗਏ ਅਤੇ ਇਸ ‘ਚ ਬਹੁਤ ਸਾਰੇ ਅੱ.ਤ.ਵਾ.ਦੀ.ਆਂ ਦੇ ਮਾਰੇ ਜਾਣ ਦੀ ਖ਼ਬਰ ਹੈ… ਇਹ ਇੱਕ ਬਹੁਤ ਵਧੀਆ ਕਦਮ ਹੈ… ਜਿਸ ਤਰ੍ਹਾਂ ਭਾਰਤ ਅਤੇ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦੇ ਕੇ ਅੱ.ਤ.ਵਾ.ਦ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ, ਇਸਨੂੰ ਇਸਦੇ ਸਿੱਟੇ ਤੱਕ ਲੈ ਕੇ ਜਾਣਾ ਪਵੇਗਾ | ਸਾਨੂੰ ਉਮੀਦ ਹੈ ਕਿ ਭਾਰਤ ਵੱਡੀ ਕਾਰਵਾਈ ਕਰੇਗਾ ਅਤੇ ਅੱ.ਤ.ਵਾ.ਦੀਆਂ ਨੂੰ ਖਤਮ ਕਰੇਗਾ…”
Read More: Operation Sindoor: ਭਾਰਤ ਨੇ ਪੀਓਕੇ ‘ਚ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੀ ਏਅਰ ਸਟ੍ਰਾਈਕ, ਦਾਗੀਆਂ ਕਈ ਮਿਸਾਇਲ