ਆਪ੍ਰੇਸ਼ਨ ਸਿੰਦੂਰ: 59 ਮੈਂਬਰੀ ਵਫ਼ਦ ਅੱਜ ਦੁਨੀਆ ਨੂੰ ਆਪ੍ਰੇਸ਼ਨ ਸਿੰਦੂਰ ਦਾ ਮਕਸਦ ਤੇ ਪਾਕਿਸਤਾਨ ਦਾ ਅਸਲੀ ਚਿਹਰਾ ਦੱਸਣ ਲਈ ਹੋਵੇਗਾ ਰਵਾਨਾ

21 ਮਈ 2025: ਦੇਸ਼ ਦੇ 59 ਸੰਸਦ ਮੈਂਬਰ ਬੁੱਧਵਾਰ ਨੂੰ ਦੁਨੀਆ ਨੂੰ ਆਪ੍ਰੇਸ਼ਨ ਸਿੰਦੂਰ (operation sindoor) ਦਾ ਮਕਸਦ ਅਤੇ ਪਾਕਿਸਤਾਨ ਦਾ ਅਸਲੀ ਚਿਹਰਾ ਦੱਸਣ ਲਈ ਰਵਾਨਾ ਹੋਣਗੇ। ਇਹ ਇੱਕ ਵੱਡੀ ਕੂਟਨੀਤਕ ਮੁਹਿੰਮ ਹੈ, ਜੋ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਵਿੱਚ, ਸੰਸਦ ਮੈਂਬਰ ਦੁਨੀਆ ਦੀਆਂ 33 ਰਾਜਧਾਨੀਆਂ 9capitals) ਦਾ ਦੌਰਾ ਕਰਨਗੇ।

59 ਸੰਸਦ ਮੈਂਬਰਾਂ ਨੂੰ 7 ਸਰਬ-ਪਾਰਟੀ ਟੀਮਾਂ ਵਿੱਚ ਵੰਡਿਆ ਗਿਆ ਹੈ। ਅੱਠ ਸਾਬਕਾ ਡਿਪਲੋਮੈਟ ਵੀ ਉਨ੍ਹਾਂ ਦੇ ਨਾਲ ਹੋਣਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਇਸ ਵਿੱਚ ਇਨ੍ਹਾਂ 33 ਦੇਸ਼ਾਂ ਨੂੰ ਆਪ੍ਰੇਸ਼ਨ ਸਿੰਦੂਰ ਦੇ ਪਿਛੋਕੜ ਅਤੇ ਕੂਟਨੀਤਕ ਅਤੇ ਫੌਜੀ ਕਾਰਵਾਈ ਦੇ ਪੰਜ ਪ੍ਰਮੁੱਖ ਸੰਦੇਸ਼ਾਂ ਨੂੰ ਪਹੁੰਚਾਉਣ ‘ਤੇ ਜ਼ੋਰ ਦਿੱਤਾ ਗਿਆ।

Read More: ਸੰਸਦ ਭਵਨ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰੇਗਾ ਸੰਯੁਕਤ ਕਿਸਾਨ ਮੋਰਚਾ ਦਾ ਵਫ਼ਦ

Scroll to Top