Operation Sindhu

Operation Sindhu: ਤਣਾਅ ਵਿਚਾਲੇ ਇਜ਼ਰਾਈਲ ਤੋਂ 282 ਭਾਰਤੀਆਂ ਦੀ ਵਤਨ ਵਾਪਸੀ

ਦਿੱਲੀ, 25 ਜੂਨ 2025: Operation Sindhu: ਆਪ੍ਰੇਸ਼ਨ ਸਿੰਧੂ ਦੇ ਤਹਿਤ ਬੁੱਧਵਾਰ ਸਵੇਰੇ 224 ਭਾਰਤੀ ਨਾਗਰਿਕ ਇਜ਼ਰਾਈਲ ਤੋਂ ਭਾਰਤ ਵਾਪਸ ਪਰਤੇ। ਈਰਾਨ-ਇਜ਼ਰਾਈਲ ਤਣਾਅ ਦੇ ਵਿਚਾਲੇ ਦੋਵਾਂ ਦੇਸ਼ਾਂ ਤੋਂ ਹੁਣ ਤੱਕ 3394 ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਇਸ ਤੋਂ ਪਹਿਲਾਂ, 24 ਜੂਨ ਨੂੰ 12.01 ਵਜੇ, 282 ਭਾਰਤੀਆਂ ਨੂੰ ਲੈ ਕੇ ਇੱਕ ਉਡਾਣ ਮਸ਼ਹਦ ਤੋਂ ਦਿੱਲੀ ਪਹੁੰਚੀ।

ਦੂਜੇ ਪਾਸੇ ਭਾਰਤੀ ਦੂਤਾਵਾਸ ਨੇ ਮੰਗਲਵਾਰ ਦੇਰ ਰਾਤ ਕਿਹਾ ਸੀ ਕਿ ਈਰਾਨ ਅਤੇ ਇਜ਼ਰਾਈਲ ਵਿਚਾਲੇ ਫੌਜੀ ਟਕਰਾਅ ਦੌਰਾਨ ਸ਼ੁਰੂ ਹੋਏ ਭਾਰਤੀਆਂ ਨੂੰ ਕੱਢਣ ਦੀ ਕਾਰਵਾਈ ਨੂੰ ਰੋਕਿਆ ਜਾ ਰਿਹਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋ ਗਈ ਹੈ। ਦੂਤਾਵਾਸ ਨੇ ਨਿਕਾਸੀ ਲਈ ਨਵੇਂ ਨਾਮ ਦਰਜ ਕਰਨ ਲਈ ਖੋਲ੍ਹਿਆ ਗਿਆ ਡੈਸਕ ਬੰਦ ਕਰ ਦਿੱਤਾ।

ਹਾਲਾਂਕਿ, ਐਕਸ ‘ਤੇ ਇੱਕ ਪੋਸਟ ‘ਚ ਦੂਤਾਵਾਸ ਨੇ ਲਿਖਿਆ ਕਿ ਭਾਰਤ ਈਰਾਨ ‘ਚ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਜੇਕਰ ਉੱਥੇ ਮੌਜੂਦ ਭਾਰਤੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਹੁੰਦਾ ਹੈ, ਤਾਂ ਅਸੀਂ ਆਪਣੀ ਰਣਨੀਤੀ ਬਦਲ ਦੇਵਾਂਗੇ। ਭਾਰਤ ਨੇ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਦੁਸ਼ਮਣੀ ਦੇ ਮੱਦੇਨਜ਼ਰ, ਈਰਾਨ ਅਤੇ ਇਜ਼ਰਾਈਲ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਪਿਛਲੇ ਹਫ਼ਤੇ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਸੀ।

ਭਾਰਤੀ ਦੂਤਾਵਾਸ ਨੇ ਐਕਸ ‘ਤੇ ਇੱਕ ਪੋਸਟ ‘ਚ ਮਸ਼ਹਦ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਸਲਾਹ ਦਿੱਤੀ ਕਿ ਉਹ ਜਿੱਥੇ ਹਨ ਉੱਥੇ ਹੀ ਰਹਿਣ ਅਤੇ ਖ਼ਬਰਾਂ ‘ਤੇ ਨਜ਼ਰ ਰੱਖਣ। ਦੂਤਾਵਾਸ ਨੇ ਹੋਟਲਾਂ ‘ਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਨੂੰ ਮਸ਼ਹਦ ਦੇ ਸਦਰ ਹੋਟਲ ‘ਚ ਜਾਣ ਲਈ ਵੀ ਕਿਹਾ ਕਿਉਂਕਿ ਮਿਸ਼ਨ ਹੋਰ ਹੋਟਲਾਂ ‘ਚ ਕਮਰੇ ਖਾਲੀ ਕਰ ਦੇਵੇਗਾ।

Read More: ਈਰਾਨ ਤੇ ਇਜ਼ਰਾਈਲ ਦੋਵਾਂ ਨੇ ਜੰਗਬੰਦੀ ਨਿਯਮਾਂ ਦੀ ਉਲੰਘਣਾ ਕੀਤੀ: ਡੋਨਾਲਡ ਟਰੰਪ

Scroll to Top