Suchir Balaji

OpenAI ਦੀ ਪੋਲ ਖੋਲ੍ਹਣ ਵਾਲੇ ਸੁਚਿਰ ਬਾਲਾਜੀ ਦੀ ਅਪਾਰਟਮੈਂਟ ‘ਚ ਮਿਲੀ ਲਾ.ਸ਼

ਚੰਡੀਗੜ੍ਹ, 14 ਦਸੰਬਰ 2024: ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤੀ-ਅਮਰੀਕੀ ਏਆਈ ਖੋਜਕਰਤਾ ਸੁਚਿਰ ਬਾਲਾਜੀ ਸੈਨ (Suchir Balaji) ਆਪਣੇ ਸੈਨ ਫਰਾਂਸਿਸਕੋ ਅਪਾਰਟਮੈਂਟ ‘ਚ ਮ੍ਰਿਤਕ ਮਿਲੇ ਹਨ | ਸੁਚਿਰ ਬਾਲਾਜੀ ਨੇ ਓਪਨਏਆਈ ਲਈ ਕੰਮ ਕੀਤਾ ਅਤੇ ਫਿਰ ਇਸ ਕੰਪਨੀ ਵਿਰੁੱਧ ਆਵਾਜ਼ ਉਠਾਈ ਸੀ |

26 ਸਾਲਾ ਸੁਚਿਰ ਬਾਲਾਜੀ ਸੈਨ ਫਰਾਂਸਿਸਕੋ ‘ਚ ਮ੍ਰਿਤਕ ਪਾਇਆ ਗਿਆ ਹੈ। ਇਹ ਉਹੀ ਭਾਰਤੀ ਅਮਰੀਕੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਖੋਜਕਰਤਾ ਹੈ, ਜਿੰਨੇ ਨੇ ਓਪਨਏਆਈ (OpenAI) ਬਾਰੇ ਦੁਨੀਆ ਨੂੰ ਸੁਚੇਤ ਕੀਤਾ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਬਾਲਾਜੀ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕੀਤੀ ਹੈ।

ਸੁਚਿਰ ਬਾਲਾਜੀ ਸੈਨ (Suchir Balaji) ਫਰਾਂਸਿਸਕੋ ਪੁਲਿਸ ਵਿਭਾਗ ਦੇ ਬੁਲਾਰੇ ਰਾਬਰਟ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ | ਇੱਕ ਮੀਡੀਆ ਰਿਪੋਰਟ ਮੁਤਾਬਕ ਬਾਲਾਜੀ ਦੀ ਮ੍ਰਿਤਕ ਦੇਹ 26 ਨਵੰਬਰ ਨੂੰ ਉਨ੍ਹਾਂ ਦੇ ਬੁਕਾਨਨ ਸਟਰੀਟ ਅਪਾਰਟਮੈਂਟ ‘ਚ ਮਿਲੀ ਸੀ। ਸੁਚਿਰ ਨੇ ਨਵੰਬਰ 2020 ਤੋਂ ਅਗਸਤ 2024 ਤੱਕ ਓਪਨਏਆਈ ਲਈ ਕੰਮ ਕੀਤਾ ਹੈ ।

ਸੁਚਿਰ ਬਾਲਾਜੀ ਨੇ OpenAI ‘ਤੇ ਚੁੱਕੇ ਸਵਾਲ

ਸੁਚਿਰ ਬਾਲਾਜੀ ਉਹ ਵਿਅਕਤੀ ਸਨ, ਜਿਨ੍ਹਾਂ ਨੇ ਨਾ ਸਿਰਫ਼ ਏਆਈ ‘ਚ ਯੋਗਦਾਨ ਪਾਇਆ ਬਲਕਿ ਇਸ ਕੰਪਨੀ ‘ਚ ਗਲਤ ਪਰੰਪਰਾਵਾਂ ਅਤੇ ਗਤੀਵਿਧੀਆਂ ਦੇ ਖ਼ਿਲਾਫ ਵੀ ਜ਼ੋਰਦਾਰ ਆਵਾਜ਼ ਉਠਾਈ। ਦਰਅਸਲ, ਸੁਚੀਰ ਨੇ ਕਿਹਾ ਸੀ ਕਿ ਓਪਨਏਆਈ (OpenAI) ਨੇ ਚੈਟ ਜੀਪੀਟੀ ਬਣਾਉਣ ਲਈ ਬਿਨਾਂ ਇਜਾਜ਼ਤ ਪੱਤਰਕਾਰਾਂ, ਲੇਖਕਾਂ, ਪ੍ਰੋਗਰਾਮਰਾਂ ਆਦਿ ਦੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਕੀਤੀ ਹੈ, ਜਿਸ ਦਾ ਸਿੱਧਾ ਅਸਰ ਕਈ ਕਾਰੋਬਾਰਾਂ ਅਤੇ ਵਪਾਰਾਂ ‘ਤੇ ਪਵੇਗਾ।

ਵੈਟਰਨ ਅਰਬਪਤੀ ਐਲਨ ਮਸਕ ਵੀ ਓਪਨਏਆਈ ਦੇ ਸੀਈਓ ਸੈਮ ਓਲਟਮੈਨ ਨਾਲ ਲੰਮੇ ਸਮੇਂ ਤੋਂ ਵਿਵਾਦ ‘ਚ ਹਨ। ਅਜਿਹੇ ‘ਚ ਮਸਕ ਨੇ ਸੁਚਿਰ ਦੀ ਮੌਤ ਨਾਲ ਜੁੜੀ ਪੋਸਟ ‘ਤੇ ‘ਹਮਮ’ ਜਵਾਬ ਦਿੱਤਾ।

ਅਕਤੂਬਰ ‘ਚ ਸੁਚੀਰ ਬਾਲਾਜੀ ਨੇ ਦੋਸ਼ ਲਾਇਆ ਸੀ ਕਿ ਓਪਨਏਆਈ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਨੇ ਇਕ ਮੀਡੀਆ ਸੰਸਥਾ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਸੀ, ‘ਜੇਕਰ ਤੁਸੀਂ ਮੇਰੀ ਗੱਲ ਮੰਨਦੇ ਹੋ, ਤਾਂ ਤੁਹਾਨੂੰ ਕੰਪਨੀ ਛੱਡ ਦੇਣੀ ਚਾਹੀਦੀ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਚੈਟਜੀਪੀਟੀ ਵਰਗੀਆਂ ਤਕਨੀਕਾਂ ਇੰਟਰਨੈੱਟ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਾਲਾਜੀ ਨੇ ਡੇਢ ਸਾਲ ਤੱਕ ਸਿਰਫ ਚੈਟਜੀਪੀਟੀ ‘ਤੇ ਕੰਮ ਕੀਤਾ ਸੀ।

Read More: Delhi News: ਦਿੱਲੀ ਦੀ ਕਾਨੂੰਨ ਵਿਵਸਥਾ ‘ਤੇ ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

Scroll to Top