Rahul Gandhi

ਪੰਜਾਬ ‘ਚੋਂ ਨਸ਼ਾ ਸਿਰਫ਼ ਕਾਂਗਰਸ ਹੀ ਖ਼ਤਮ ਕਰ ਸਕਦੀ ਹੈ: ਰਾਹੁਲ ਗਾਂਧੀ

ਚੰਡੀਗੜ੍ਹ, 30 ਮਈ, 2024: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਨਵਾਂਸ਼ਹਿਰ ਦੇ ਪਿੰਡ ਖਟਕੜ ਕਲਾਂ ਵਿੱਚ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕੀਤਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਲਈ ਵੋਟਾਂ ਮੰਗੀਆਂ |

ਰੈਲੀ ਦੌਰਾਨ ਇਕ ਬੀਬੀ ਨੇ ਰਾਹੁਲ ਗਾਂਧੀ ਨੂੰ ਪੰਜਾਬ ‘ਚ ਨਸ਼ਾ ਖਤਮ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਤੁਸੀਂ ਨਸ਼ਿਆਂ ਬਾਰੇ ਜੋ ਕਿਹਾ ਹੈ, ਇਹ ਮੈਂ ਪਹਿਲਾਂ ਵੀ ਪੰਜਾਬ ਆਉਣ ਵੇਲੇ ਕਿਹਾ ਸੀ, ਪਰ ਸਾਰਿਆਂ ਨੇ ਮੇਰਾ ਮਜ਼ਾਕ ਉਡਾਇਆ। ਪੰਜਾਬ ‘ਚੋਂ ਨਸ਼ਾ ਸਿਰਫ਼ ਕਾਂਗਰਸ ਹੀ ਖ਼ਤਮ ਕਰ ਸਕਦੀ ਹੈ, ਇਹ ਲੋਕ ਨਹੀਂ ਕਰ ਸਕਦੇ। ਕਾਂਗਰਸ ਦੀ ਸਰਕਾਰ ਆਉਣ ‘ਤੇ ਜੋ ਆਉਣ ਵਾਲੀ ਹੈ, ਅਸੀਂ ਬਹੁਤ ਛੇਤੀ ਨਸ਼ਾ ਖਤਮ ਕਰਾਂਗੇ।

ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਨਰਿੰਦਰ ਮੋਦੀ ਨੇ 22 ਲੋਕਾਂ ਲਈ ਸਰਕਾਰ ਚਲਾਈ ਅਤੇ ਉਨ੍ਹਾਂ ਨੂੰ ਅਰਬਪਤੀ ਬਣਾਉਣ ਦਾ ਕੰਮ ਕੀਤਾ। ਮਨਰੇਗਾ ਤਹਿਤ ਮਜ਼ਦੂਰਾਂ ਨੂੰ 200 ਰੁਪਏ ਮਿਲਦੇ ਹਨ, ਇੰਡੀਆ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਇਹ ਰੁਜ਼ਗਾਰ ਵਧਾ ਕੇ 400 ਰੁਪਏ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਥਾਈ ਨੌਕਰੀਆਂ ਦੇਣ ਲਈ ਕੰਮ ਕਰਾਂਗੇ, ਜੋ ਪਹਿਲਾਂ ਦਫ਼ਤਰਾਂ ਵਿੱਚ ਹੁੰਦਾ ਸੀ।

ਰਾਹੁਲ ਗਾਂਧੀ ਨੇ ਕਿਹਾ ਕਿ ਰਾਖਵੇਂਕਰਨ ਦੀ ਗੱਲ ਹੋ ਰਹੀ ਹੈ। ਦੇਖੋ, ਭਾਰਤ ਵਿੱਚ 50 ਫੀਸਦੀ ਪੱਛੜੀਆਂ ਸ਼੍ਰੇਣੀਆਂ, 15 ਫੀਸਦੀ ਦਲਿਤ, 8 ਫੀਸਦੀ ਆਦਿਵਾਸੀ, 15 ਫੀਸਦੀ ਘੱਟ ਗਿਣਤੀ, 5 ਫੀਸਦੀ ਗਰੀਬ ਜਨਰਲ ਜਾਤੀ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਸਾਫ਼ ਕਿਹਾ ਕਿ ਉਹ ਰਾਖਵਾਂਕਰਨ ਖ਼ਤਮ ਕਰ ਦੇਣਗੇ। ਆਰਐਸਐਸ ਮੁਖੀ ਨੇ ਵੀ ਸਾਫ਼ ਕਿਹਾ ਹੈ ਕਿ ਰਾਖਵੇਂਕਰਨ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ।

Scroll to Top