Talwandi Sabo

Punjab News: ਤਲਵੰਡੀ ਸਾਬੋ ‘ਚ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਤ ‘ਚ ਗਈ ਜਾਨ

ਚੰਡੀਗੜ੍ਹ, 25 ਜੂਨ 2024: ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ (Talwandi Sabo) ‘ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਸਾਹਮਣੇ ਆਇਆ ਹੈ | ਪਿੰਡ ਫਤਿਹਗੜ੍ਹ ਨੌਆਬਾਦ ਦੇ ਰਹਿਣ ਵਾਲਾ ਉਕਤ ਨੌਜਵਾਨ ਲਖਵਿੰਦਰ ਸਿੰਘ ਚਾਰ ਭੈਣਾਂ ਦੇ ਇਕਲੌਤਾ ਭਰਾ ਸੀ ।

ਇਸ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੇ ਇਕਲੌਤੇ ਪੁੱਤ ਲਖਵਿੰਦਰ ਸਿੰਘ ਨੂੰ ਪੜ੍ਹਾਈ ਕਰਵਾਈ ਸੀ। ਜੋ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਅਤੇ ਨਸ਼ੇ ਕਾਰਨ ਉਸਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਇਸ ਮਾਮਲੇ ‘ਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ |

Scroll to Top