July 4, 2024 9:09 pm
Online Gaming

Online Gaming: ਸਰਕਾਰ ਨੇ ਆਨਲਾਈਨ ਗੇਮਿੰਗ ਲਈ ਨਵੇਂ ਨਿਯਮ ਕੀਤੇ ਜਾਰੀ

ਚੰਡੀਗੜ੍ਹ, 06 ਅਪ੍ਰੈਲ 2023: ਸਰਕਾਰ ਨੇ ਵੀਰਵਾਰ ਨੂੰ ਆਨਲਾਈਨ ਗੇਮਿੰਗ (Online Gaming) ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (Meity) ਦੇ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ। ਨਵੇਂ ਗੇਮਿੰਗ ਨਿਯਮ ਔਨਲਾਈਨ ਜੂਏ ਅਤੇ ਸੱਟੇਬਾਜ਼ੀ ਪਲੇਟਫਾਰਮਾਂ ‘ਤੇ ਕਿਸੇ ਵੀ ਗੇਮ ਸੱਟੇਬਾਜ਼ੀ ‘ਤੇ ਪਾਬੰਦੀ ਲਗਾਉਂਦੇ ਹਨ। ਇਸਦੇ ਨਾਲ ਹੀ ਇਹਨਾਂ ਨਿਯਮਾਂ ਦੇ ਅਨੁਸਾਰ ਸਾਰੀਆਂ ਔਨਲਾਈਨ ਗੇਮਾਂ ਇੱਕ ਸਵੈ-ਨਿਯੰਤ੍ਰਕ ਸੰਸਥਾ (SRO) ਦੁਆਰਾ ਨਿਰਧਾਰਤ ਕੀਤੀਆਂ ਜਾਣਗੀਆਂ।

ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਜੂਆ ਜਾਂ ਸੱਟੇਬਾਜ਼ੀ ਨਾਲ ਜੁੜੀਆਂ ਆਨਲਾਈਨ ਗੇਮਾਂ ਨਵੇਂ ਆਨਲਾਈਨ ਗੇਮਿੰਗ ਨਿਯਮਾਂ ਦੇ ਦਾਇਰੇ ‘ਚ ਆਉਣਗੀਆਂ। ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਇੱਕ ਢਾਂਚੇ ਦੇ ਨਾਲ ਕੰਮ ਕਰ ਰਹੇ ਹਾਂ ਕਿ ਸਾਰੀਆਂ ਔਨਲਾਈਨ ਗੇਮਿੰਗ ਨੂੰ ਇੱਕ SRO ਦੁਆਰਾ ਨਿਯੰਤ੍ਰਿਤ ਕੀਤਾ ਜਾਵੇਗਾ। ਯਾਨੀ ਐਸਆਰਓ ਇਹ ਤੈਅ ਕਰੇਗਾ ਕਿ ਗੇਮ ਵਿੱਚ ਜੂਆ ਹੈ ਜਾਂ ਨਹੀਂ।

ਸੈਲਫ-ਰੈਗੂਲੇਟਰੀ ਸੰਸਥਾ ਨਿਗਰਾਨੀ ਕਰੇਗੀ

ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇੱਕ ਸੈਲਫ -ਰੈਗੂਲੇਟਰੀ ਸੰਸਥਾ ਹਰ ਖੇਡ ਦੀ ਨਿਗਰਾਨੀ ਅਤੇ ਨਿਰਣਾ ਕਰਨ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਜਾਜ਼ਤ ਇਸ ਆਧਾਰ ‘ਤੇ ਤੈਅ ਕੀਤੀ ਜਾਵੇਗੀ ਕਿ ਐਪ ‘ਚ ਸੱਟੇਬਾਜ਼ੀ ਸ਼ਾਮਲ ਹੈ ਜਾਂ ਨਹੀਂ। ਜੇਕਰ ਸੱਟੇਬਾਜ਼ੀ ਸ਼ਾਮਲ ਹੈ, ਤਾਂ SRO ਇਹ ਕਹਿਣ ਦੀ ਸਥਿਤੀ ਵਿੱਚ ਹੋਵੇਗਾ ਕਿ ਉਹਨਾਂ ਔਨਲਾਈਨ ਗੇਮਾਂ (Online Gaming) ਦੀ ਇਜਾਜ਼ਤ ਨਹੀਂ ਹੈ। ਯਾਨੀ ਐਪ ਲਈ SRO ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ।