July 7, 2024 3:52 am
Online fraud

Online fraud: ਮੋਗਾ ‘ਚ ਸ਼ੇਅਰ ਬਾਜ਼ਾਰ ‘ਚ ਪੈਸੇ ਲਗਾਉਣ ਦੇ ਨਾਂ ‘ਤੇ 45 ਲੱਖ ਰੁਪਏ ਦੀ ਠੱਗੀ

ਚੰਡੀਗੜ੍ਹ 25 ਜੂਨ 2024: ਮੋਗਾ ‘ਚ ਆਨਲਾਈਨ ਧੋਖਾਧੜੀ (Online fraud) ਦਾ ਮਾਮਲਾ ਸਾਹਮਣੇ ਆਇਆ ਹੈ | ਇੱਕ ਅਣਪਛਾਤੇ ਵਿਅਕਤੀ ਨੇ ਗੁਰੂ ਰਾਮਦਾਸ ਨਗਰ ਦੇ ਰਹਿਣ ਵਾਲੇ ਵਿਅਕਤੀ ਤੋਂ ਸ਼ੇਅਰ ਬਾਜ਼ਾਰ ‘ਚ ਪੈਸੇ ਲਗਾਉਣ ਅਤੇ ਮੋਟਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਠੱਗ ਲਏ | ਪੁਲਿਸ ਨੇ ਥਾਣਾ ਸਿਟੀ ਮੋਗਾ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤ ਆਨੰਦ ਮਹਿੰਦਰਾ ਨੇ ਪੂਲਿਸ ਨੂੰ ਦੱਸਿਆ ਕਿ ਠੱਗ ਨੇ ਉਸ ਦੇ ਮੋਬਾਇਲ ‘ਤੇ ਵੱਖ-ਵੱਖ ਐਪਸ ਡਾਊਨਲੋਡ ਕਰਵਾਈਆਂ ਅਤੇ ਉਸਨੇ 45 ਲੱਖ ਰੁਪਏ ਨਿਵੇਸ਼ ਕੀਤੇ। ਇਸ ਤੋਂ ਬਾਅਦ ਜਦੋਂ ਉਕਤ ਵਿਅਕਤੀ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਉਸ ਦੇ ਪੈਸੇ ਵੀ ਵਾਪਸ ਨਹੀਂ (Online fraud) ਕੀਤੇ ਜਾ ਰਹੇ ਹਨ।