July 3, 2024 10:17 pm
Rashtriya Bal Puraskar

Haryana News: ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ

ਚੰਡੀਗੜ੍ਹ, 19 ਜੂਨ 2024: ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਲ-2025 ਲਈ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ (Rashtriya Bal Puraskar) ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ | ਇਸਦੀ ਆਖ਼ਰੀ ਤਾਰੀਖ਼ 31 ਜੁਲਾਈ, 2024 ਨਿਸ਼ਚਿਤ ਕੀਤੀ ਗਈ ਹੈ।

ਹਰਿਆਣਾ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਦਾਇਤਾਂ ਅਨੁਸਾਰ ਖੇਡ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ‘ਚ ਅਸਾਧਾਰਣ ਯੋਗਦਾਨ ਕਰਨ ਵਾਲੇ ਬੱਚਿਆਂ ਦੀ ਇੰਨ੍ਹਾਂ ਪੁਰਸਕਾਰਾਂ ਦੇ ਲਈ ਸਿਫਾਰਿਸ਼ਾਂ ਭੇਜੀਆਂ ਜਾ ਸਕਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਕਿ ਚਾਹਵਾਨ ਅਤੇ ਯੋਗ ਬਿਨੈਕਾਰ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ (Rashtriya Bal Puraskar) ਦੀ ਵੈਬਸਾਇਟ https://awards.gov.in ‘ਤੇ 31 ਜੁਲਾਈ , 2024 ਤੱਕ ਆਨਲਾਈਨ ਭਰ ਸਕਦੇ ਹਨ | ਯਾਦ ਰਹੇ ਬਿਨੈਕਾਰ ਲਈ ਬੱਚੇ ਦੀ ਉਮਰ 31 ਜੁਲਾਈ, 2024 ਤੱਕ 5 ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਕਤ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਯੋਗ ਬਿਨੈਕਾਰ ਦੀ ਘਟਨਾ ਜਾਂ ਉਪਲਬਧੀ ਬਿਨੈ ਦੇ ਲਈ ਜਾਰੀ ਮਿਤੀ ਦੇ ਦੋ ਸਾਲ ਦੇ ਅੰਦਰ ਹੋਣੀ ਚਾਹੀਦੀ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੀ ਵੈਬਸਾਇਟ www.wcd.nic.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।