11 ਨਵੰਬਰ 2204: ਪਿਆਜ਼ (onion prices) ਦੀਆਂ ਵਧਦੀਆਂ ਕੀਮਤਾਂ ਨੇ ਸ਼ਹਿਰੀਆਂ ‘ਚ ਰੌਲਾ ਪਵਾ ਕੇ ਰੱਖ ਦਿੱਤਾ ਹੈ, ਕਿਉਂਕਿ ਕਈ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਇਸ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਿਹਾ ਹਨ, ਜਿਸ ਕਾਰਨ ਗਾਹਕਾਂ ਵਿੱਚ ਗੁੱਸਾ ਹੈ। ਥੋਕ ਬਾਜ਼ਾਰ ‘ਚ ਪਿਆਜ਼ ਦੀਆਂ ਕੀਮਤਾਂ 40-60 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 70-80 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।
ਪਿਆਜ਼ ਦੀਆਂ ਕੀਮਤਾਂ 60 ਰੁਪਏ ਤੋਂ ਵੱਧ ਕੇ 70 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ, ਇਸ ਕਾਰਨ ਵਿਕਰੀ ‘ਚ ਕਮੀ ਆਈ ਹੈ, ਪਰ ਲੋਕ ਅਜੇ ਵੀ ਇਸ ਨੂੰ ਖਰੀਦ ਰਹੇ ਹਨ ਕਿਉਂਕਿ ਇਹ ਖਾਣ-ਪੀਣ ਦੀਆਂ ਆਦਤਾਂ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।ਦੱਸ ਦੇਈਏ ਕਿ ਸੀਜ਼ਨ ਦੇ ਹਿਸਾਬ ਨਾਲ ਪਿਆਜ਼ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਸਨ, ਪਰ ਇਸ ਦੀ ਬਜਾਏ ਇਹ ਵਧੀਆਂ ਹਨ। 8 ਨਵੰਬਰ 2024 ਤੱਕ ਦਿੱਲੀ ਵਿੱਚ ਪਿਆਜ਼ ਦੀ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਮੁੰਬਈ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।