One World TB Summit

One World TB Summit: ਭਾਰਤ ਟੀਬੀ ਨੂੰ ਗਲੋਬਲ ਟੀਚੇ ਤੋਂ ਪਹਿਲਾਂ ਹੀ ਹਰਾ ਦੇਵੇਗਾ: PM ਮੋਦੀ

ਚੰਡੀਗੜ੍ਹ, 24 ਮਾਰਚ 2023: (One World TB Summit) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਇੱਥੇ 17,80 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਨੇ ਟੀਵੀ ਦਿਵਸ ‘ਤੇ ਰੁਦਰਾਕਸ਼ ਕੰਵੈਨਸ਼ਨ ਸੈਂਟਰ ‘ਚ ਆਯੋਜਿਤ ਸਮਾਗਮ ‘ਚ ਸ਼ਿਰਕਤ ਕੀਤੀ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ”ਕਾਸ਼ੀ ਟੀਬੀ ਦੀ ਬਿਮਾਰੀ ਦੇ ਖ਼ਿਲਾਫ਼ ਸਾਡੇ ਸੰਕਲਪ ਨੂੰ ਨਵੀਂ ਊਰਜਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਟੀਬੀ ਨੂੰ ਗਲੋਬਲ ਟੀਚੇ ਤੋਂ ਪਹਿਲਾਂ ਹੀ ਹਰਾ ਦੇਵੇਗਾ |

ਉਨ੍ਹਾਂ ਕਿਹਾ ਕਿ ਭਾਰਤ ਦੀ ਵਸੁਧੈਵ ਕੁਟੁੰਬਕਮ ਦੀ ਭਾਵਨਾ ਹੈ। ਇਸ ਲਈ ਭਾਰਤ ਨੇ ਜੀ-20 ਥੀਮ ਨੂੰ ਇੱਕ ਵਿਸ਼ਵ, ਇੱਕ ਪਰਿਵਾਰ, ਇੱਕ ਭਵਿੱਖ ਰੱਖਿਆ ਹੈ।” ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹਰ-ਹਰ ਮਹਾਦੇਵ ਨਾਲ ਸੰਬੋਧਨ ਦੀ ਸ਼ੁਰੂਆਤ ਕੀਤੀ। ਸਮਾਗਮ ਵਿੱਚ 40 ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚੇ ਹਨ।

ਪੀਐਮ ਮੋਦੀ ਨੇ ਇੱਕ ਬਟਨ ਦਬਾ ਕੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ, ਵਾਰਾਣਸੀ ਬ੍ਰਾਂਚ ਦਾ ਨੀਂਹ ਪੱਥਰ ਰੱਖਿਆ। ਫਿਰ ਆਪਣਾ ਭਾਸ਼ਣ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੁਦਰਾਕਸ਼ ਕੰਵੈਨਸ਼ਨ ਸੈਂਟਰ ਵਿਖੇ ਇਕ ਵਿਸ਼ਵ ਟੀਬੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਹਨ। ਪੀਐਮ ਨੇ ਕਿਹਾ- ਕਾਸ਼ੀ ਸ਼ਹਿਰ ਇੱਕ ਸਦੀਵੀ ਧਾਰਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਦੇ ਯਤਨਾਂ ਅਤੇ ਸਖ਼ਤ ਮਿਹਨਤ ਦਾ ਗਵਾਹ ਹੈ। ਕੁਝ ਸਮਾਂ ਪਹਿਲਾਂ ਭਾਰਤ ਨੇ ਵੀ ‘ਇਕ ਧਰਤੀ, ਇਕ ਸਿਹਤ’ ਦੇ ਸੰਕਲਪ ਨੂੰ ਅੱਗੇ ਵਧਾਉਣ ਦੀ ਪਹਿਲਕਦਮੀ ਕੀਤੀ ਸੀ ਅਤੇ ਹੁਣ ‘ਵਨ ਵਰਲਡ ਟੀਬੀ ਸੰਮੇਲਨ’ ਰਾਹੀਂ ਭਾਰਤ ਇਕ ਹੋਰ ਸੰਕਲਪ ਨੂੰ ਪੂਰਾ ਕਰ ਰਿਹਾ ਹੈ।

ਟੀਬੀ ਦੇ ਵਿਰੁੱਧ ਲੜਾਈ ਵਿੱਚ, ਭਾਰਤ ਨੇ ਜੋ ਮਹਾਨ ਕੰਮ ਕੀਤੇ ਹਨ ਉਨ੍ਹਾਂ ਵਿੱਚੋਂ ਇੱਕ ਹੈ ਜਨਤਕ ਭਾਗੀਦਾਰੀ। ਇੱਕ ਦੇਸ਼ ਦੇ ਰੂਪ ਵਿੱਚ ਭਾਰਤ ਦੀ ਵਿਚਾਰਧਾਰਾ ‘ਵਸੁਧੈਵ ਕੁਟੁੰਬਕਮ’ ਭਾਵ ‘ਪੂਰਾ ਸੰਸਾਰ ਇੱਕ ਪਰਿਵਾਰ ਹੈ’ ਦੀ ਭਾਵਨਾ ਵਿੱਚ ਝਲਕਦਾ ਹੈ।

Scroll to Top