ਚੰਡੀਗੜ੍ਹ, 22 ਜੁਲਾਈ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ (Budget) ਪੇਸ਼ ਕਰਦਿਆਂ ਹੁਨਰ ਵਿਕਾਸ ਅਤੇ ਰਾਜ ਸਰਕਾਰਾਂ ਅਤੇ ਉਦਯੋਗ ਦੇ ਨਾਲ ਸਹਿਯੋਗ ਲਈ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ ਕੇਂਦਰ ਦੀ ਨਵੀਂ ਪ੍ਰਸਤਾਵਿਤ ਯੋਜਨਾ ਦੀ ਚੌਥੀ ਯੋਜਨਾ ਵਜੋਂ ਘੋਸ਼ਣਾ ਕੀਤੀ ਹੈ।
ਇਸਦੇ ਤਹਿਤ ਪੰਜ ਸਾਲਾਂ ‘ਚ 20 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਇੱਕ ਹਜ਼ਾਰ ਉਦਯੋਗਿਕ ਸਿਖਲਾਈ ਸੰਸਥਾਵਾਂ (ITI) ਨੂੰ ਹੱਬ ‘ਚ ਅਪਗ੍ਰੇਡ ਕੀਤਾ ਜਾਵੇਗਾ। ਇਸਦੇ ਨਾਲ ਹੀ ਮਨਰੇਗਾ ਸਕੀਮ ਤਹਿਤ ਹਰ ਪਰਿਵਾਰ ਦੇ ਘੱਟੋ-ਘੱਟ ਇੱਕ ਵਿਅਕਤੀ ਨੂੰ 100 ਦਿਨਾਂ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ |