July 5, 2024 12:29 am
ਅਨਾਜ ਮੰਡੀ

ਅਨਾਜ ਮੰਡੀ ‘ਚ ਇਮਾਰਤ ਦੀ ਕੰਧ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ, ਦੋ ਜਣੇ ਜ਼ਖਮੀ

ਚੰਡੀਗੜ੍ਹ, 24 ਜੁਲਾਈ 2023: ਸਰਹਿੰਦ ਰੋਡ ’ਤੇ ਸਥਿਤ ਅਨਾਜ ਮੰਡੀ ਵਿਖੇ ਇਮਾਰਤ ਦੀ ਕੰਧ ਡਿੱਗਣ ਕਾਰਨ ਇੱਕ ਮਜਦੂਰ ਦੀ ਮੌਤ ਹੋਣ ਅਤੇ ਦੋ ਮਜ਼ਦੂਰ ਜ਼ਖ਼ਮੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਪੱਤਰ ਬਲਬੀਰ ਸਿੰਘ ਵਾਸੀ ਪਿੰਡ ਸੁਨਿਆਰਹੇੜੀ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀ ਹੋਏ ਮਜਦੂਰਾਂ ’ਚ ਹੈਪੀ ਪੁੱਤਰ ਚਰਨਜੀਤ ਸਿੰਘ ਅਤੇ ਰਾਜਾ ਰਾਮ ਵਾਸੀ ਅਕਾਲਗੜ੍ਹ ਦੇ ਰਹਿਣ ਵਾਲੇ ਹਨ |

ਇਹਨਾਂ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਹ ਹਾਦਸਾ ਸੋਮਵਾਰ ਨੂੰ ਉਦੋਂ ਵਾਪਰਿਆ ਜਦੋਂ ਮਜਦੂਰ ਪੁਰਾਣੀ ਇਮਾਰਤ ਨੂੰ ਢਾਹ ਰਹੇ ਸਨ, ਜਿਸ ਦੌਰਾਨ ਮਜਦੂਰਾਂ ’ਤੇ ਕੰਧ ਡਿੱਗ ਗਈ। ਜ਼ਖ਼ਮੀ ਮਜਦੂਰਾਂ ਦੇ ਸਿਰ ’ਚ ਸੱਟਾ ਲੱਗੀਆਂ ਹਨ।