ਚੰਡੀਗੜ੍ਹ, 29 ਸਤੰਬਰ 2023: ਅੱਜ 19ਵੀਆਂ ਏਸ਼ੀਆਈ ਖੇਡਾਂ (Asian Games) ਦੇ ਛੇਵੇਂ ਦਿਨ ਭਾਰਤ ਨੇ ਹੁਣ ਤੱਕ 7 ਤਮਗੇ ਜਿੱਤੇ ਹਨ। ਚੀਨ ਦੇ ਹਾਂਗਜ਼ੂ ‘ਚ ਸ਼ੁੱਕਰਵਾਰ ਨੂੰ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਨਿਸ਼ਾਨੇਬਾਜ਼ਾਂ ਨੇ ਅੱਜ 2 ਸੋਨੇ ਅਤੇ 3 ਚਾਂਦੀ ਦੇ ਤਮਗੇ ਜਿੱਤੇ। ਟੈਨਿਸ ਵਿੱਚ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਜਦੋਂਕਿ ਸਕੁਐਸ਼ ਵਿੱਚ ਭਾਰਤੀ ਮਹਿਲਾ ਟੀਮ ਨੂੰ ਕਾਂਸੀ ਦਾ ਤਮਗਾ ਮਿਲਿਆ।
ਭਾਰਤ ਦੀ ਧੀ ਪਲਕ ਗੁਲੀਆ ਨੇ ਇਤਿਹਾਸ ਰਚਦਿਆਂ ਹਾਂਗਜ਼ੂ ‘ਚ ਚੱਲ ਰਹੀਆਂ ਏਸ਼ਿਆਈ ਖੇਡਾਂ (Asian Games) ‘ਚ ਸੋਨ ਤਮਗੇ ‘ਤੇ ਨਿਸ਼ਾਨਾ ਸਾਧਿਆ ਹੈ | ਜਿਸ ਦੇ ਨਾਲ ਭਾਰਤ ਲਗਾਤਾਰ ਜੇਤੂ ਪ੍ਰਦਰਸ਼ਨ ਕਰ ਰਿਹਾ ਹੈ। ਇਹ ਜਿੱਤ ਦੇਸ਼ ਲਈ ਵੱਡੀ ਜਿੱਤ ਹੈ ਕਿਉਂਕਿ 17 ਸਾਲਾ ਪਲਕ ਗੁਲੀਆ ਨੇ ਸ਼ੁੱਕਰਵਾਰ, 29 ਸਤੰਬਰ ਨੂੰ 10 ਮੀਟਰ ਮਹਿਲਾ ਏਅਰ ਪਿਸਟਲ ਵਿਅਕਤੀਗਤ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ 18 ਸਾਲਾ ਈਸ਼ਾ ਸਿੰਘ ਦੇ ਨਾਲ ਸੋਨ ਤਮਗਾ ਜਿੱਤਿਆ ਹੈ ।
ਪਲਕ ਗੁਲੀਆ ਦਾ ਵਿਅਕਤੀਗਤ ਸਕੋਰ 242.1 ਅੰਕ ਸੀ, ਜਿਸ ਨੇ ਨਾ ਸਿਰਫ ਉਸ ਨੇ ਸੋਨ ਤਮਗਾ ਜਿੱਤਿਆ ਸਗੋਂ ਹੇਠਲੀ ਸ਼੍ਰੇਣੀ ਵਿੱਚ ਏਸ਼ਿਆਈ ਖੇਡਾਂ ਦਾ ਨਵਾਂ ਰਿਕਾਰਡ ਵੀ ਬਣਾਇਆ। ਇਸ ਅਜੇਤੂ ਰਿਕਾਰਡ ਨੇ ਚੀਨ ਦੇ 2018 ਵਿੱਚ ਬਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਜਦੋਂ ਕਿ ਈਸ਼ਾ ਸਿੰਘ ਨੇ 239.7 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ।
ਇਸ ਨਾਲ ਭਾਰਤ ਨੇ 32 ਤਮਗੇ ਜਿੱਤ ਲਏ ਹਨ। ਇਨ੍ਹਾਂ ਵਿੱਚ 8 ਸੋਨ, 12 ਚਾਂਦੀ ਅਤੇ 12 ਕਾਂਸੀ ਦੇ ਤਮਗੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ‘ਚ ਚੌਥੇ ਸਥਾਨ ‘ਤੇ ਆ ਗਿਆ ਹੈ। ਚੀਨ 173 ਤਮਗਿਆਂ ਨਾਲ ਪਹਿਲੇ, ਦੱਖਣੀ ਕੋਰੀਆ 88 ਨਾਲ ਦੂਜੇ ਅਤੇ ਜਾਪਾਨ 82 ਤਮਗਿਆਂ ਨਾਲ ਤੀਜੇ ਸਥਾਨ ‘ਤੇ ਹੈ।
ਭਾਰਤ ਨੇ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿੱਚ ਛੇਵੇਂ ਦਿਨ ਪਹਿਲਾ ਤਮਗਾ ਹਾਸਲ ਕੀਤਾ। ਈਸ਼ਾ ਸਿੰਘ, ਪਲਕ ਅਤੇ ਦਿਵਿਆ ਨੇ 1731 ਸਕੋਰ ਕਰਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਈਵੈਂਟ ‘ਚ ਚੀਨ ਦੀ ਟੀਮ ਚੋਟੀ ‘ਤੇ ਰਹੀ। ਚੀਨੀ ਟੀਮ ਨੇ 1736 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਜਦੋਂ ਕਿ ਚੀਨੀ ਤਾਈਪੇ ਦੀ ਟੀਮ ਨੇ 1723 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ।
ਪੁਰਸ਼ ਟੀਮ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਭਾਰਤ ਦਾ 7ਵਾਂ ਸੋਨ ਤਮਗਾ ਹਾਸਲ ਕੀਤਾ। ਐਸ਼ਵਰਿਆ ਪ੍ਰਤਾਪ ਸਿੰਘ, ਅਖਿਲ ਸ਼ਿਰੋਨ ਅਤੇ ਸਵਪਨਿਲ ਸੁਰੇਸ਼ ਨੇ 1769 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪੰਜਵਾਂ ਸੋਨ ਤਮਗਾ ਹੈ। ਇਸ ਈਵੈਂਟ ਵਿੱਚ ਚੀਨ ਦੀ ਟੀਮ ਨੇ 1763 ਸਕੋਰ ਕਰਕੇ ਚਾਂਦੀ ਦਾ ਤਮਗਾ ਅਤੇ ਦੱਖਣੀ ਕੋਰੀਆ ਨੇ 1748 ਸਕੋਰ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਦਿਵਿਆ, ਈਸ਼ਾ ਸਿੰਘ ਅਤੇ ਪਲਕ ਨੇ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਵਿੱਚ ਦੋ ਤਮਗੇ (Asian Games) ਜਿੱਤੇ। ਪਲਕ ਨੇ 242.1 ਸਕੋਰ ਕਰਕੇ ਸੋਨ ਤਮਗਾ ਜਿੱਤਿਆ, ਜਦਕਿ ਈਸ਼ਾ ਸਿੰਘ ਨੇ 239.7 ਸਕੋਰ ਕਰਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਈਵੈਂਟ ਵਿੱਚ ਪਾਕਿਸਤਾਨ ਦੀ ਕਿਸ਼ਮਲਾ ਨੇ 218.2 ਸਕੋਰ ਕਰਕੇ ਕਾਂਸੀ ਦਾ ਤਮਗਾ ਜਿੱਤਿਆ।
ਟੈਨਿਸ ਵਿੱਚ ਅੱਜ ਭਾਰਤ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਮਿਲਿਆ। ਭਾਰਤੀ ਜੋੜੀ ਸਾਕੇਤ ਮਾਈਨੇਨੀ ਅਤੇ ਰਾਮਕੁਮਾਰ ਰਾਮਨਾਥਨ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਚੀਨੀ ਤਾਈਪੇ ਦੇ ਜੇਸਨ ਅਤੇ ਯੂ-ਸਿਯੂ ਨੇ ਸਾਕੇਤ ਅਤੇ ਰਾਮਕੁਮਾਰ ਨੂੰ 6-4,6-4 ਨਾਲ ਹਰਾਇਆ।