World Cancer Day

ਵਿਸ਼ਵ ਕੈਂਸਰ ਦਿਹਾੜੇ ਮੌਕੇ ਮਾਨਸਾ ਵਿਖੇ ਆਰਮੀ ਦੇ ਜਵਾਨਾਂ ਨੂੰ ਕੀਤਾ ਜਾਗਰੂਕ

ਮਾਨਸਾ, 05 ਫਰਵਰੀ 2024: ਵਿਸ਼ਵ ਕੈਂਸਰ ਦਿਹਾੜੇ ਮੌਕੇ (World Cancer Day) ਆਰਮੀ ਦੇ ਵਿੱਚ ਸਰਵਿਸਮੈਨ ਅਤੇ ਐਕਸ ਸਰਵਿਸਮੈਨਾ ਦੇ ਲਈ ਅੱਜ ਮਾਨਸਾ ਦੇ ਬੱਚਤ ਭਵਨ ਵਿਖੇ ਆਰਮੀ ਯੂਨਿਟ ਬਠਿੰਡਾ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੇ ਵਿੱਚ ਮਾਹਰ ਡਾਕਟਰਾਂ ਨੇ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਜਾਗਰੂਕ ਕੀਤਾ।

ਬਠਿੰਡਾ ਤੋਂ ਪਹੁੰਚੇ ਮਾਹਰ ਡਾਕਟਰਾਂ ਨੇ ਦੱਸਿਆ ਕਿ, ਵਰਲਡ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ | ਜਿਸ ਦੇ ਤਹਿਤ ਤੇ ਅੱਜ ਮਾਨਸਾ ਵਿਖੇ ਸਰਵਿਸਮੈਨ ਅਤੇ ਐਕਸ ਸਰਵਿਸਮੈਨ ਆਰਮੀ ਦੇ ਜਵਾਨਾਂ ਨੂੰ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਕਿਵੇਂ ਫੈਲਦੀ ਹੈ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਇਸ ਦਾ ਕੀ ਇਲਾਜ ਹੈ ? ਇਸ ਸਬੰਧੀ ਅੱਜ ਆਰਮੀ ਦੇ ਜਵਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ |

ਉਹਨਾਂ ਦੱਸਿਆ ਕਿ ਕੈਂਸਰ ਦੇ ਇਲਾਜ ਵਿੱਚ ਕੁੱਝ ਕਮੀਆਂ ਹਨ ਅਤੇ ਕੁਝ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਵੀ ਕਮੀ ਹੈ ਅਤੇ ਜੇਕਰ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਇਹ ਕਮੀ ਦੂਰ ਹੋ ਜਾਵੇ ਤਾਂ ਇਸ ਬਿਮਾਰੀ ਤੋਂ ਛੇਤੀ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ | ਉਹਨਾਂ ਦੱਸਿਆ ਕਿ ਇਸ ਬਿਮਾਰੀ ਦੇ ਕਾਰਨ ਆ ਰਹੇ ਗੈਪ ਅਤੇ ਨੂੰ ਦੂਰ ਕਰਨ ਦੇ ਲਈ ਇਹ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ |

ਉਹਨਾਂ ਦੱਸਿਆ ਕਿ ਕੈਂਸਰ ਦੇ ਬਿਮਾਰੀ ਵਿੱਚ ਖਾਣ ਪੀਣ ਦਾ ਅਹਿਮ ਯੋਗਦਾਨ ਹੈ | ਉਹਨਾਂ ਇਹ ਵੀ ਦੱਸਿਆ ਕਿ ਸਾਨੂੰ ਹਮੇਸ਼ਾ ਫਰੈਸ਼ ਖਾਣਾ ਚਾਹੀਦਾ ਹੈ ਅਤੇ ਪਹਿਲਾਂ ਤੋਂ ਬਣਿਆ ਹੋਇਆ ਖਾਣਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਡਾਇਟ ਦੇ ਨਾਲ ਵੀ ਕੈਂਸਰ ਫੈਲਣ ਦਾ ਵੱਡਾ ਕਾਰਨ ਹੈ | ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਪਾਣੀ ਦੇ ਕਾਰਨ ਕੈਂਸਰ ਫੈਲ ਰਿਹਾ ਹੈ ਉਹ ਵੀ ਇਸ ਦਾ ਕਾਰਨ ਹੈ ਕਿਉਂਕਿ ਪਾਣੀ ਦੇ ਵਿੱਚ ਅੱਜ ਕੱਲ ਫਸਲਾਂ ਦੇ ਵਿੱਚ ਕੈਮੀਕਲ ਅਤੇ ਯੂਰੀਆ ਵਰਗੀ ਖਾਦਾ ਦਾ ਇਸਤੇਮਾਲ ਕਰਨ ਦੇ ਕਾਰਨ ਪਾਣੀ ਖ਼ਰਾਬ ਹੋ ਰਹੇ ਹਨ |

ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ, ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਡਾਕਟਰ ਦੇ ਅਨੁਸਾਰ ਜੋ ਵੀ ਉਹਨਾਂ ਵੱਲੋਂ ਟੈਸਟ ਦੱਸੇ ਜਾਂਦੇ ਹਨ, ਉਹ ਕਰਵਾਏ ਜਾਣ ਤਾਂ ਕਿ ਅਸੀਂ ਉਸ ਬਿਮਾਰੀ ਤੇ ਜਲਦ ਤੋਂ ਜਲਦ ਕਾਬੂ ਪਾ ਸਕੀਏ। ਇਸ ਦੌਰਾਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਸੈਨਿਕਾਂ ਨੇ ਕਿਹਾ ਕਿ ਡਾਕਟਰ ਵੱਲੋਂ ਦਿੱਤੀ ਗਈ ਸਲਾਹ ਦੇ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਹੈ ਕਿਉਂਕਿ ਵਰਲਡ ਕੈਂਸਰ ਦਿਵਸ (World Cancer Day) ਮਨਾਇਆ ਜਾ ਰਿਹਾ ਇਸ ਸਬੰਧੀ ਅੱਜ ਹਰ ਕਿਸੇ ਨੂੰ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਹੋਣ ਦੀ ਵੱਡੀ ਲੋੜ ਹੈ |

 

Scroll to Top