ਅੰਮ੍ਰਿਤਸਰ,18 ਚੰਡੀਗੜ੍ਹ 2023: ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਪੂਰੇ ਦੇਸ਼ ਵਿੱਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਮਹਾਸ਼ਿਵਰਾਤਰੀ ਦਾ ਤਿਉਹਾਰ ਮਹਾਦੇਵ ਨੂੰ ਪ੍ਰਸੰਨ ਕਰਨ ਅਤੇ ਪੂਜਾ ਕਰਨ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ | ਅੱਜ ਹਰ ਘਰ ਅਤੇ ਹਰ ਗਲੀ ਵਿੱਚ ਹਰ-ਹਰ ਮਹਾਦੇਵ ਦੀ ਗੂੰਜ ਸੁਣਾਈ ਦੇ ਰਹੀ ਹੈ | ਹਿੰਦੂ ਕੈਲੰਡਰ ਦੇ ਅਨੁਸਾਰ ਮਹਾਸ਼ਿਵਰਾਤਰੀ (Mahashivratri) ਦਾ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਦੀ ਤਾਰੀਖ਼ ਨੂੰ ਮਨਾਇਆ ਜਾਂਦਾ ਹੈ ਅੱਜ ਸ਼ਿਵਰਾਤਰੀ ਦੇ ਸ਼ੁੱਭ ਤਿਉਹਾਰ ਮੌਕੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਰੌਣਕਾਂ ਲੱਗੀਆਂ ਹੋਈਆਂ ਹਨ |
ਇਸ ਦੌਰਾਨ ਮੰਦਰਾਂ ਵਿੱਚ ਸ਼ਿਵ ਭਗਤਾਂ ਦੀ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਹਨ | ਇਸ ਦਿਨ ਭੋਲੇ ਬਾਬਾ ਜੀ ਦਾ ਮਾਤਾ ਪਾਰਵਤੀ ਜੀ ਦੇ ਨਾਲ ਵਿਆਹ ਹੋਇਆ ਸੀ | ਸ਼ਿਵਰਾਤਰੀ ਦੇ ਸ਼ੁਭ ਤਿਉਹਾਰ ‘ਤੇ ਮੰਦਰਾਂ ‘ਚ ਸ਼ਰਧਾਲੂਆਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ | ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਅੰਮ੍ਰਿਤਸਰ ਦੇ ਪ੍ਰਾਚੀਨ ਸ਼ਿਵਾਲਾ ਮੰਦਿਰ ‘ਚ ਮੱਥਾ ਟੇਕਣ ਪਹੁੰਚੇ |
ਅੱਜ ਸ਼ਰਧਾਲੂ ਸ਼ਿਵ ਭੋਲੇ ਨਾਥ ਦੀ ਪੂਜਾ ਅਰਚਨਾ ਕਰਦੇ ਹਨ ਅਤੇ ਇਸ ਦਿਨ ‘ਤੇ ਸ਼ਰਧਾਲੂ ਵਰਤ ਰੱਖਦੇ ਹਨ | ਦੇਸ਼ ਭਰ ਦੇ ਮੰਦਰਾਂ ਚ ਮਹਾਸ਼ਿਵਰਾਤਰੀ (Mahashivratri) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਉੱਥੇ ਹੀ ਸਥਾਨਕ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਸ਼ਰਧਾਲੂਆਂ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਭੋਲੇ ਬਾਬਾ ਜੀ ਤੋਂ ਜੋ ਵੀ ਮੰਗੋ ਉਹ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ |