ਸ਼ਹੀਦੀ ਜੋੜ-ਮੇਲ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਮੁਫ਼ਤ ਫਿਜ਼ੀਓਥੈਰੇਪੀ 3 ਰੋਜ਼ਾ ਕੈਂਪ ਲਗਾਏ

*ਤਕਰੀਬਨ 800 ਦੇ ਕਰੀਬ ਮਰੀਜ ਕਰਵਾਉਂਦੇ ਇਲਾਜ*

28 ਦਸੰਬਰ 2024: ਸ੍ਰੀ ਗੁਰੂ (Sri Guru Gobind Singh Ji’s) ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ (Baba Zorawar Singh and Baba Fateh Singh, and Mata Gujri Ji) ਬਾਬਾ ਫ਼ਤਹਿ ਸਿੰਘ, ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਜਿਥੇ ਦੁਨੀਆ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਹਨ ਉਥੇ ਹੀ ਇਕ ਵੱਡਾ ਉਪਰਾਲਾ ਕਰਦੇ ਸ੍ਰੀ (Sri Guru Granth Sahib World University Fatehgarh Sahib) ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਕੈਂਪ (camp) ਆਯੋਜਿਤ ਕੀਤਾ ਗਿਆ ਹੈ|

ਦੱਸ ਦੇਈਏ ਕਿ ਵਰਲਡ (World University) ਯੂਨੀਵਰਸਿਟੀ ਦੇ ਵਲੋਂ ਸ਼ਹੀਦੀ ਜੋੜ-ਮੇਲ ਦੌਰਾਨ ਵੱਖ-ਵੱਖ ਕੈਂਪ ਲਗਾਏ ਗਏ ਹਨ। ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਇੰਚਾਰਜ ਡਾਕਟਰ ਪੰਕਜ ਨੇ ਦੱਸਿਆ ਕਿ ਇਹ ਕੈਂਪ (camp) ਪਿੱਛਲੇ ਇਕ ਦਹਾਕੇ ਤੋਂ ਲਗਾਏ ਜਾ ਰਹੇ ਹਨ, ਇਹ ਕੈਂਪ (camp) ਤਿੰਨ ਦਿਨਾਂ ਦੇ ਲਈ ਲਗਾਇਆ ਗਿਆ, ਜਿਸ ਦੇ ਵਿਚ ਤਕਰੀਬਨ 800 ਦੇ ਕਰੀਬ ਮਰੀਜ ਸੇਵਾ ਲੈਂਦੇ ਹਨ|

ਦੱਸ ਦੇਈਏ ਕਿ ਇਸ ਸਮੇਂ ਹਰ ਪਾਸੇ ਜੋੜਾ ਦੀ ਦਰਦ ਦੀ ਤਕਲੀਫ ਸਾਹਮਣੇ ਆ ਰਹੀ ਹੈ, ਜਿਸ ਨੂੰ ਲੈ ਕੇ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਇਹ ਕੈਂਪ ਆਯੋਜਿਤ ਕੀਤਾ ਗਿਆ ਹੈ| ਇਸ ਕੈਂਪ ਦੇ ਵਿੱਚ ਬਿਨਾਂ ਦਵਾਈਆਂ ਦੇ ਜੋੜਾ ਤੋਂ ਅਰਾਮ ਦਵਾਉਣ ਦੇ ਲਈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ|

ਐਨਾ ਹੀ ਨਹੀਂ ਬਲਕਿ ਇਸ ਕੈਂਪ ਵਿੱਚ ਯੂਨੀਵਰਸਿਟੀ ਵੱਲੋਂ ਮੁਫ਼ਤ ਫਿਜ਼ੀਓਥੈਰੇਪੀ ਕੈਂਪ, ਪੁਸਤਕ ਪ੍ਰਦਰਸ਼ਨੀ, ਗੁਰਮਤਿ ਗਿਆਨ ਚੇਤਨਾ, ਕਵੀ ਦਰਬਾਰ, ਦਸਤਾਰ ਸਿਖਲਾਈ ਸੇਵਾ ਕੈਂਪ ਅਤੇ ਸਿੱਖ ਧਰਮ ਨਾਲ ਸਬੰਧਿਤ ਡਾਕੂਮੈਂਟਰੀਆਂ ਦੇ ਸ਼ੋਅ ਸ਼ਾਮਿਲ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਕੈਂਪ 25, 26, 27 ਤਾਰੀਖ ਨੂੰ ਲਗਾਇਆ ਗਿਆ ਹੈ|

ਸ਼ਹੀਦੀ ਸਭਾ ਦੇ ਅਖੀਰਲੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀਆਂ ਸਣੇ ਵਾਈਸ-ਚਾਂਸਲਰ ਡਾ: ਪ੍ਰਿਤਪਾਲ ਸਿੰਘ ਨੇ ਸ਼ਰਧਾਪੂਰਵਕ ਨਗਰ ਕੀਰਤਨ ਵਿੱਚ ਹਾਜਰੀ ਲਗਵਾਈ |

ਇਸ ਆਯੋਜਿਤ ਕੀਤੇ ਗਏ ਕੈਂਪ ਦੇ ਵਿੱਚ ਡਾ: ਪੰਕਜਪ੍ਰੀਤ ਸਿੰਘ ਐਚ.ਓ.ਡੀ, ਡਾ: ਸੁਪ੍ਰੀਤ ਬਿੰਦਰਾ, ਡਾ: ਗਗਨਪ੍ਰੀਤ ਕੌਰ, ਡਾ: ਗੁਰਮਨ, ਡਾ: ਆਕ੍ਰਿਤੀ, ਡਾ: ਰਿਸ਼ੂ, ਡਾ: ਯਸ਼ਲੀਨ, ਅਤੇ ਡਾ:ਕੋਮਲ ਕੈਂਪ ‘ਚ ਮੌਜ਼ੂਦ ਰਹੇ|

read more: Fatehgarh Sahib: ਸ਼ਹੀਦੀ ਸਭਾ ਮੌਕੇ ਯੂਥ ਅਕਾਲੀ ਦਲ ਵੱਲੋਂ ਲਗਾਇਆ ਗਿਆ ਦਸਤਾਰਾਂ ਦਾ ਲੰਗਰ

 

Scroll to Top