July 7, 2024 5:40 pm
Ram Navami

ਦਿੱਲੀ ‘ਚ ਰਾਮ ਨੌਮੀ ਮੌਕੇ ਸੁਰੱਖਿਆ ਵਿਵਸਥਾ ਸਖ਼ਤ, ਸੀਮਤ ਖੇਤਰਾਂ ‘ਚ ਕੱਢੀ ਜਾਵੇਗੀ ਯਾਤਰਾ

ਚੰਡੀਗੜ੍ਹ, 30 ਮਾਰਚ 2023: ਪਿਛਲੇ ਸਾਲ ਦਿੱਲੀ ‘ਚ ਰਾਮ ਨੌਮੀ (Ram Navami) ਦੇ ਮੌਕੇ ‘ਤੇ ਹੋਈ ਘਟਨਾ ਦੇ ਮੱਦੇਨਜ਼ਰ ਦਿੱਲੀ ਪੁਲਿਸ ਇਸ ਸਾਲ ਪਹਿਲਾਂ ਹੀ ਅਲਰਟ ਮੋਡ ‘ਚ ਹੈ। ਦਿੱਲੀ ਦੇ ਕਈ ਇਲਾਕਿਆਂ ‘ਚ ਪੁਲਿਸ ਦੀ ਸੁਰੱਖਿਆ ਵਿਵਸਥਾ ਸਖ਼ਤ ਹੈ। ਇਸ ਮੌਕੇ ਉੱਤਰ ਪੱਛਮੀ ਦਿੱਲੀ ਦੇ ਡਿਪਟੀ ਕਮਿਸ਼ਨਰ ਜਤਿੰਦਰ ਮੀਨਾ ਨੇ ਦੱਸਿਆ ਕਿ ਰਾਮ ਨੌਮੀ ਦੇ ਮੌਕੇ ‘ਤੇ ਜਹਾਂਗੀਰਪੁਰੀ ਖੇਤਰ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੂਰੇ ਜ਼ਿਲ੍ਹੇ ਵਿੱਚ ਪੁਲਿਸ ਤਾਇਨਾਤ ਹੈ। ਜਹਾਂਗੀਰਪੁਰੀ ਵਿੱਚ ਸਾਵਧਾਨੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ੋਭਾ ਯਾਤਰਾ ਦੀ ਇਜਾਜ਼ਤ ਨਹੀਂ ਹੈ। ਪਾਰਕ ਵਿੱਚ ਲੋਕ ਸ਼ਾਂਤੀਪੂਰਵਕ ਰਾਮ ਨੌਮੀ ਮਨਾ ਸਕਦੇ ਹਨ।

ਪੁਲਿਸ ਨੇ ਜਹਾਂਗੀਰਪੁਰੀ ਵਿੱਚ ਲੋਕਾਂ ਨੂੰ ਸੀਮਤ ਖੇਤਰ ਵਿੱਚ ਰਾਮ ਨੌਮੀ ਸੰਬੰਧੀ ਯਾਤਰਾ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਲਈ ਪੁਲਿਸ ਨੇ ਜਹਾਂਗੀਰਪੁਰੀ ਦੇ ਰਾਮਲੀਲਾ ਮੈਦਾਨ ਦੇ 200 ਮੀਟਰ ਦੇ ਘੇਰੇ ਅੰਦਰ ਬੈਰੀਕੇਡ ਲਗਾ ਦਿੱਤੇ ਹਨ। ਇਸ ਬੈਰੀਕੇਡਿੰਗ ਤੋਂ ਬਾਹਰ ਕੋਈ ਯਾਤਰਾ ਆਦਿ ਨਹੀਂ ਕੱਢਿਆ ਜਾ ਸਕਦੀ। ਹਰ ਪ੍ਰਬੰਧਕ ਇਸ ਸੀਮਾ ਨੂੰ ਸਵੀਕਾਰ ਕਰਨ ਲਈ ਪਾਬੰਦ ਹੈ।